🔥 TRENDING ୧୩ କିମି/ଘଣ୍ଟା ବେଗରେ ଚଳିତ ସାଇକ୍ଲୋନ୍ ଆକ୍... ଫେବ୍ରୁଆରୀ ୧୬ରୁ ଆରମ୍ଭ ହେବା ଯୁକ୍ତ ୨ ପରୀକ... Cyclone Aqwan 20-21 ତାରିଖରେ ଶିମିଳିପାଳ... ଭୁବନେଶ୍ୱରରେ ଜଳବନ୍ଦୀ, ଗଛ ପଡ଼ିବା ଓ ଅନ୍ୟା... ଗଞ୍ଜାମରେ 1,38,000 ଲୋକଙ୍କୁ ବିପଦ୍‌ ନିମନ୍... બોટાદ તાલુકા ના ઝમરાળા ગામ ના બન્ને પર...
19 Nov 2026•
ગુજરાતી मराठी ਪੰਜਾਬੀ বাংলা
Politics

ਰਾਹੁਲ ਦੀਆਂ ਗੱਲਾਂ, ਭਾਜਪਾ ਦੀ ਖਿਝ

✍️ Reporter: Shamsher Singh 🗓 19 Nov 2026, 01:15 PM 👁 38
Share: 💬 WhatsApp 📘 Facebook 𝕏 Post

ਰਾਹੁਲ ਦੀਆਂ ਗੱਲਾਂ, ਭਾਜਪਾ ਦੀ ਖਿਝ

ਰਾਹੁਲ ਦੀਆਂ ਗੱਲਾਂ, ਭਾਜਪਾ ਦੀ ਖਿਝ,19 nov 2026,ਰਾਹੁਲ ਗਾਂਧੀ ਨੇ 17 ਨਵੰਬਰ ਨੂੰ ਨਿਊ ਯਾਰਕ ਦੀ ਕੋਲੰਬੀਆ ਯੂਨੀਵਰਸਿਟੀ ਵਿੱਚ ਇੱਕ ਸਮਾਗਮ ਵਿੱਚ ਕਿਹਾ ਕਿ ਭਾਰਤ ਆਰਥਕ ਤਬਾਹੀ ਦੇ ਕੰਢੇ 'ਤੇ ਹੈ | ਇਹੀ ਹਕੀਕਤ ਹੈ | ਕੁਝ ਲੋਕ ਇਸ ਨੂੰ ਅਣਦੇਖਾ ਕਰ ਸਕਦੇ ਹਨ, ਮੀਡੀਆ ਵੀ ਇਸ ਨੂੰ ਅਣਦੇਖਾ ਕਰ ਸਕਦਾ ਹੈ | ਭਾਰਤ ਦੇ ਆਰਥਕ ਮਾਡਲ ਨੇ ਲਗਭਗ ਇੱਕ ਦਹਾਕਾ ਪਹਿਲਾਂ ਨਤੀਜੇ ਦੇਣੇ ਬੰਦ ਕਰ ਦਿੱਤੇ ਸਨ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ 'ਮੇਕ ਇਨ ਇੰਡੀਆ' ਅਤੇ 'ਸਟਾਰਟਅੱਪ ਇੰਡੀਆ' ਪਹਿਲਕਦਮੀਆਂ ਨਾਲ ਖਾਸ ਰੁਜ਼ਗਾਰ ਨਹੀਂ ਪੈਦਾ ਹੋਇਆ | ਭਾਰਤ ਵਰਗੇ ਵਿਸ਼ਾਲ ਦੇਸ਼ 'ਚ ਰੁਜ਼ਗਾਰ ਦੀ ਸਮੱਸਿਆ ਨੂੰ ਸਿਰਫ ਸੇਵਾ ਖੇਤਰ ਨਾਲ ਹੱਲ ਨਹੀਂ ਕੀਤਾ ਜਾ ਸਕਦਾ | ਭਾਰਤ ਦੀ ਆਰਥਕਤਾ ਦੀ ਅਸਲ ਤਾਕਤ ਛੋਟੇ ਅਤੇ ਦਰਮਿਆਨੇ ਆਕਾਰ ਦੇ ਉਦਯੋਗਾਂ ਅਤੇ ਖੇਤੀਬਾੜੀ ਵਿੱਚ ਹੈ, ਜੋ ਚੋਖਾ ਰੁਜ਼ਗਾਰ ਪੈਦਾ ਕਰਦੇ ਹਨ | ਦੇਸ਼ ਵਿੱਚ ਨਿੱਜੀ ਨਿਵੇਸ਼ ਵਧ ਨਹੀਂ ਰਿਹਾ ਅਤੇ ਗੌਤਮ ਅਡਾਨੀ ਤੇ ਮੁਕੇਸ਼ ਅੰਬਾਨੀ ਦੇ ਕਾਰੋਬਾਰ ਲਗਾਤਾਰ ਫੈਲ ਰਹੇ ਹਨ | ਦੇਸ਼ ਵਿੱਚ ਦੌਲਤ ਕੁਝ ਲੋਕਾਂ ਦੇ ਹੱਥਾਂ ਵਿੱਚ ਇਕੱਠੀ ਹੋ ਰਹੀ ਹੈ | ਰਾਹੁਲ ਨੇ ਭਾਰਤ ਦੀ ਸਥਿਤੀ ਦੀ ਤੁਲਨਾ ਫਰਾਂਸ, ਬ੍ਰਾਜ਼ੀਲ ਅਤੇ ਅਮਰੀਕਾ ਵਰਗੇ ਦੇਸ਼ਾਂ ਵਿੱਚ ਹੋ ਰਹੇ ਸਿਆਸੀ ਅਤੇ ਸਮਾਜੀ ਬਦਲਾਅ ਨਾਲ ਵੀ ਕੀਤੀ | ਭਾਰਤ ਵਿੱਚ ਜੋ ਕੁਝ ਹੋ ਰਿਹਾ ਹੈ, ਉਸ ਨੂੰ ਦੁਨੀਆ ਦੀਆਂ ਹੋਰ ਥਾਵਾਂ 'ਤੇ ਵਾਪਰ ਰਹੀਆਂ ਘਟਨਾਵਾਂ ਤੋਂ ਅਲੱਗ-ਥਲੱਗ ਕਰਕੇ ਨਹੀਂ ਦੇਖਿਆ ਜਾ ਸਕਦਾ | ਬੇਰੁਜ਼ਗਾਰੀ, ਮਹਿੰਗਾਈ, ਸਿੱਖਿਆ ਪ੍ਰਣਾਲੀ ਅਤੇ ਭਿ੍ਸ਼ਟਾਚਾਰ ਪ੍ਰਤੀ ਨੌਜਵਾਨਾਂ ਦੀ ਬੇਚੈਨੀ ਸਿਰਫ ਭਾਰਤ ਤੱਕ ਹੀ ਸੀਮਿਤ ਨਹੀਂ | ਦੁਨੀਆ ਭਰ ਦੇ ਕਈ ਦੇਸ਼ਾਂ ਦੇ ਨੌਜਵਾਨ ਇਨ੍ਹਾਂ ਮੁੱਦਿਆਂ 'ਤੇ ਆਪਣੀ ਆਵਾਜ਼ ਬੁਲੰਦ ਕਰ ਰਹੇ ਹਨ | ਦੇਸ਼ ਵਿੱਚ ਕੁਝ ਚੋਣਾਂ ਵਿੱਚ ਪੰਜ ਲੱਖ ਵੋਟਾਂ ਦੇ ਫਰਕ ਨਾਲ ਜਿੱਤਣਾ ਆਮ ਨਜ਼ਰ ਆਇਆ ਹੈ | ਭਾਜਪਾ ਨੇ ਕਾਂਗਰਸ ਪਾਰਟੀ ਨਾਲੋਂ 20, 30, 40, ਅਤੇ ਇੱਥੋਂ ਤੱਕ ਕਿ 50 ਗੁਣਾ ਜ਼ਿਆਦਾ ਖਰਚ ਕੀਤਾ |
📲Get App