🔥 TRENDING Jharkhand Government Publishes List of... Jharkhand ambulance services suspended... Virender Sehwag Supports MS Dhoni’s Re... Pakistani Man Disguises as Woman in Au... Manorama News airs Speed News at 9:30 ... Chandrapur Police Bust 54 Organized Cr...
20 Nov 2026•
ગુજરાતી मराठी ਪੰਜਾਬੀ বাংলা
Politics

ਕੈਪਟਨ ਦੀ ਕਾਂਗਰਸ 'ਚ ਵਾਪਸੀ ਦੀਆਂ ਅਟਕਲਾਂ ਨੂੰ ਪਰਨੀਤ ਕੌਰ ਨੇ ਕੀਤਾ ਖਾਰਿਜ

✍️ Reporter: Shamsher Singh 🗓 18 Nov 2026, 07:52 PM 👁 39
Share: 💬 WhatsApp 📘 Facebook 𝕏 Post

ਕੈਪਟਨ ਦੀ ਕਾਂਗਰਸ 'ਚ ਵਾਪਸੀ ਦੀਆਂ ਅਟਕਲਾਂ ਨੂੰ ਪਰਨੀਤ ਕੌਰ ਨੇ ਕੀਤਾ ਖਾਰਿਜ

ਕੈਪਟਨ ਦੀ ਕਾਂਗਰਸ 'ਚ ਵਾਪਸੀ ਦੀਆਂ ਅਟਕਲਾਂ ਨੂੰ ਪਰਨੀਤ ਕੌਰ ਨੇ ਕੀਤਾ ਖਾਰਿਜ
‎Wednesday, Nov 18, 2026।
‎ਜਲੰਧਰ (ਵੈੱਬ ਡੈਸਕ)- ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ 'ਚ ਵਾਪਸੀ ਦੀਆਂ ਚੱਲ ਰਹੀਆਂ ਅਟਕਲਾਂ ਨੂੰ ਪਰਨੀਤ ਕੌਰ ਨੇ ਸਿਰੇ ਤੋਂ ਖਾਰਜ ਕਰਦਿਆਂ ਸਪੱਸ਼ਟ ਕੀਤਾ ਹੈ ਕਿ ਉਹ ਸਾਰੇ ਭਾਜਪਾ 'ਚ ਹਨ ਅਤੇ ਭਾਜਪਾ 'ਚ ਹੀ ਰਹਿਣਗੇ। ਉਨ੍ਹਾਂ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਪਹਿਲਾਂ ਹੀ ਸਪੱਸ਼ਟ ਬੋਲ ਦਿੱਤਾ ਹੈ ਕਿ ਉਹ ਵਾਰ-ਵਾਰ ਫ਼ੈਸਲੇ ਨਹੀਂ ਲੈਂਦੇ ਅਤੇ ਆਪਣੇ ਫ਼ੈਸਲੇ ਤੋਂ ਪਿੱਛੇ ਨਹੀਂ ਹਟਣਗੇ, ਇਸ ਲਈ ਇਹ ਮੁੱਦਾ ਹੁਣ ਪੂਰੀ ਤਰ੍ਹਾਂ ਬੰਦ ਹੋ ਚੁੱਕਾ ਹੈ।
‎
‎ਵਿਦੇਸ਼ਾਂ 'ਚ ਜਾ ਕੇ ਸਿਆਸੀ ਬਿਆਨਬਾਜ਼ੀ ਕਰਨ ਬਾਰੇ ਬੋਲਦਿਆਂ ਪਰਨੀਤ ਕੌਰ ਨੇ ਕਿਹਾ ਕਿ ਜਿਨ੍ਹਾਂ ਨੇ ਵੀ ਪਾਲੀਟੀਕਲ ਆਊਟਰੀਚ ਕਰਨੀ ਹੈ, ਉਹ ਭਾਰਤ ਦੇ ਅੰਦਰ ਹੀ ਕਰਨ। ਉਨ੍ਹਾਂ ਕਿਹਾ ਕਿ ਬਾਹਰੋਂ ਇਥੇ ਸਿਆਸੀ ਅਸਥਿਰਤਾ ਪੈਦਾ ਕਰਨੀ ਜਾਂ ਸਿਆਸੀ ਲਾਹਾ ਲੱਭਣ ਦੀ ਕੋਸ਼ਿਸ਼ ਕਰਨ ਦਾ ਕੋਈ ਮਤਲਬ ਨਹੀਂ ਹੈ। ਉਨ੍ਹਾਂ ਕਿਹਾ ਕਿ ਆਪਣੇ ਦੇਸ਼ ਦੇ ਅੰਦਰ ਸਭ ਨੂੰ ਆਪਣੀ ਪਾਰਟੀ ਦੀ ਗੱਲ ਕਰਨ ਦਾ ਪੂਰਾ ਹੱਕ ਹੈ ਪਰ ਇਕ ਅਣਲਿਖਿਆ ਨਿਯਮ ਹੈ ਕਿ ਆਪਣੇ ਦੇਸ਼ ਦੀ ਵਿਦੇਸ਼ਾਂ 'ਚ ਬਦਨਾਮੀ ਨਹੀਂ ਹੋਣੀ ਚਾਹੀਦੀ।
‎ਕੈਪਟਨ ਅਮਰਿੰਦਰ ਸਿੰਘ ਦੇ ਸੋਨੀਆ ਗਾਂਧੀ ਦੇ ਪ੍ਰੋਗਰਾਮ 'ਚ ਜਾਣ ਅਤੇ ਕਾਂਗਰਸ 'ਚ ਵਾਪਸੀ ਬਾਰੇ ਚਰਨਜੀਤ ਸਿੰਘ ਚੰਨੀ ਵੱਲੋਂ ਕੀਤੀ ਗਈ ਬਿਆਨਬਾਜ਼ੀ ਦਾ ਜਵਾਬ ਦਿੰਦਿਆਂ ਪਰਨੀਤ ਕੌਰ ਨੇ ਤਿੱਖਾ ਪਲਟਵਾਰ ਕੀਤਾ। ਚੰਨੀ ਵੱਲੋਂ ਈ. ਡੀ. ਕੇਸਾਂ ਦਾ ਹਵਾਲਾ ਦੇ ਕੇ ਕੀਤੇ ਤੰਜ 'ਤੇ ਪਰਨੀਤ ਕੌਰ ਨੇ ਕਿਹਾ ਕਿ ਚਰਨਜੀਤ ਚੰਨੀ ਸਾਡੀ ਚਿੰਤਾ ਛੱਡ ਕੇ ਆਪਣੇ ਈ. ਡੀ. ਕੇਸਾਂ ਦੀ ਚਿੰਤਾ ਕਰਨ।
📲Get App