🔥 TRENDING Swami Aseemanand’s radical service to... ଢେଙ୍କାନାଳ ଜିଲ୍ଲାରେ ବାତ୍ୟା 'ଆକଭାନ' ନିମି... ସାଇକ୍ଲୋନ୍ ଆକ୍ବାନ୍: ଢେଙ୍କାନାଳ ପୌରପାଳିକା... US Companies Ramp Up Design and Resear... Ahmedabad Hosts Third All India Police... Karnataka vs Jharkhand: Match Preview...
20 Nov 2026•
ગુજરાતી मराठी ਪੰਜਾਬੀ বাংলা
Defence

ਫਿਰ ਸਜੇਗੀ ਟੋਪੀ ਤੇ ਡੋਰੀ ਦੀ ਸ਼ਾਨ: ਫ਼ੌਜ ਨੇ ਪਲਟਿਆ ਤਿੰਨ ਸਾਲ ਪੁਰਾਣਾ ਫ਼ਰਮਾਨ, ਜਰਨੈਲਾਂ ਨੂੰ ਮੁੜ ਮਿਲੇ 'ਰੈਜੀਮੈਂਟਲ ਰੰਗ'।

✍️ Reporter: Shamsher Singh 🗓 18 Nov 2026, 08:39 PM 👁 52
Share: 💬 WhatsApp 📘 Facebook 𝕏 Post

ਫਿਰ ਸਜੇਗੀ ਟੋਪੀ ਤੇ ਡੋਰੀ ਦੀ ਸ਼ਾਨ: ਫ਼ੌਜ ਨੇ ਪਲਟਿਆ ਤਿੰਨ ਸਾਲ ਪੁਰਾਣਾ ਫ਼ਰਮਾਨ, ਜਰਨੈਲਾਂ ਨੂੰ ਮੁੜ ਮਿਲੇ 'ਰੈਜੀਮੈਂਟਲ ਰੰਗ'।

ਫਿਰ ਸਜੇਗੀ ਟੋਪੀ ਤੇ ਡੋਰੀ ਦੀ ਸ਼ਾਨ: ਫ਼ੌਜ ਨੇ ਪਲਟਿਆ ਤਿੰਨ ਸਾਲ ਪੁਰਾਣਾ ਫ਼ਰਮਾਨ, ਜਰਨੈਲਾਂ ਨੂੰ ਮੁੜ ਮਿਲੇ 'ਰੈਜੀਮੈਂਟਲ ਰੰਗ'।
‎18 nov,2026,ਭਾਰਤੀ ਫ਼ੌਜ ਨੇ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਇਕੋ ਜਿਹੀ ਸਾਂਝੀ ਵਰਦੀ ਪਹਿਨਣ ਅਤੇ ਰੈਜੀਮੈਂਟਲ ਪਛਾਣ ਵਾਲੇ ਚਿੰਨ੍ਹ ਹਟਾਉਣ ਸਬੰਧੀ ਤਿੰਨ ਸਾਲ ਪਹਿਲਾਂ ਜਾਰੀ ਕੀਤੇ ਹੁਕਮਾਂ ਨੂੰ ਪਲਟ ਦਿੱਤਾ ਹੈ। ਇਸ ਨਵੇਂ ਫ਼ੈਸਲੇ ਨਾਲ ਫ਼ੌਜ ਦੇ ਉੱਚ ਅਧਿਕਾਰੀ ਹੁਣ ਮੁੜ ਆਪਣੀ ਮੂਲ ਰੈਜੀਮੈਂਟ ਦੇ ਰੰਗਾਂ ਅਤੇ ਚਿੰਨ੍ਹਾਂ ਵਾਲੀ ਵਰਦੀ ਸਜਾ ਸਕਣਗੇ। 13 ਨਵੰਬਰ ਨੂੰ 'ਬ੍ਰਿਗੇਡੀਅਰ ਅਤੇ ਇਸ ਤੋਂ ਉੱਚ ਰੈਂਕ ਦੇ ਅਧਿਕਾਰੀਆਂ ਦੀ ਵਰਦੀ' ਸਿਰਲੇਖ ਹੇਠ ਜਾਰੀ ਕੀਤੇ ਗਏ ਤਾਜ਼ਾ ਪੱਤਰ ਰਾਹੀਂ 2023 ਦੇ ਉਸ ਨਿਰਦੇਸ਼ ਨੂੰ ਰੱਦ ਕਰ ਦਿੱਤਾ ਗਿਆ ਹੈ, ਜਿਸ ਤਹਿਤ ਬ੍ਰਿਗੇਡੀਅਰ, ਮੇਜਰ ਜਨਰਲ, ਲੈਫਟੀਨੈਂਟ ਜਨਰਲ ਅਤੇ ਫ਼ੌਜ ਮੁਖੀ ਨੂੰ ਆਪਣੀ ਬਰਾਂਚ ਜਾਂ ਰੈਜੀਮੈਂਟ ਨਾਲ ਸਬੰਧਤ ਖ਼ਾਸ ਚਿੰਨ੍ਹ ਲਗਾਉਣ ਤੋਂ ਰੋਕ ਦਿੱਤਾ ਗਿਆ ਸੀ।
‎ਸਾਲ 2023 ਵਿੱਚ ਤਤਕਾਲੀ ਫ਼ੌਜ ਮੁਖੀ ਜਨਰਲ ਮਨੋਜ ਪਾਂਡੇ ਦੀ ਪ੍ਰਧਾਨਗੀ ਹੇਠ ਹੋਈ ਆਰਮੀ ਕਮਾਂਡਰਜ਼ ਕਾਨਫਰੰਸ ਦੌਰਾਨ ਸਾਂਝੀ ਵਰਦੀ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਗਈ ਸੀ, ਜਿਸ ਨੂੰ ਅਗਸਤ 2023 ਤੋਂ ਲਾਗੂ ਕੀਤਾ ਗਿਆ ਸੀ। ਇਸ ਤਹਿਤ ਸੀਨੀਅਰ ਅਧਿਕਾਰੀਆਂ ਲਈ ਗੂੜ੍ਹੇ ਹਰੇ ਰੰਗ ਦੀ ਸਾਂਝੀ ਬੈਰੇਟ (ਟੋਪੀ), ਇਕੋ ਜਿਹੀ ਬੈਲਟ ਅਤੇ ਮੋਢੇ 'ਤੇ ਪਿੱਤਲ ਦੇ ਰੈਂਕ ਬੈਜ ਲਾਜ਼ਮੀ ਕਰ ਦਿੱਤੇ ਗਏ ਸਨ, ਜਦੋਂ ਕਿ ਮੋਢੇ ਦੀ ਡੋਰੀ (ਲੈਨਯਾਰਡ) ਖ਼ਤਮ ਕਰਕੇ ਕਾਲੇ ਬੂਟ ਜ਼ਰੂਰੀ ਕੀਤੇ ਗਏ ਸਨ। ਇਸ ਪਿੱਛੇ ਸਿਖਰਲੀ ਲੀਡਰਸ਼ਿਪ ਵਿੱਚ ਸਾਂਝੀ ਪਛਾਣ ਦਿਖਾਉਣ ਦਾ ਤਰਕ ਦਿੱਤਾ ਗਿਆ ਸੀ, ਜਿਸ ਕਾਰਨ ਜਨਰਲਾਂ ਦੀ ਵਰਦੀ ਦੇਖ ਕੇ ਇਹ ਪਛਾਣਨਾ ਮੁਸ਼ਕਲ ਹੋ ਗਿਆ ਸੀ ਕਿ ਉਹ ਇਨਫੈਂਟਰੀ, ਆਰਮਰਡ ਕੋਰ ਜਾਂ ਸਪੈਸ਼ਲ ਫੋਰਸਿਜ਼ ਵਿੱਚੋਂ ਕਿਸ ਨਾਲ ਸਬੰਧਤ ਹਨ। ਤਾਜ਼ਾ ਤਬਦੀਲੀਆਂ ਨਾਲ ਪੁਰਾਣੀ ਰਵਾਇਤ ਮੁੜ ਸੁਰਜੀਤ ਹੋ ਗਈ ਹੈ। ਹੁਣ ਗੋਰਖਾ ਰਾਈਫਲਜ਼ ਨਾਲ ਸਬੰਧਤ ਜਨਰਲ ਮੁੜ ਆਪਣੀ ਪਛਾਣ ਵਾਲੀਆਂ ਟੇਢੀਆਂ ਹੈਟਾਂ (ਟੋਪੀਆਂ) ਪਹਿਨ ਸਕਣਗੇ, ਸਪੈਸ਼ਲ ਫੋਰਸਿਜ਼ ਦੇ ਅਧਿਕਾਰੀ 'ਮਰੂਨ' (ਗੂੜ੍ਹੇ ਲਾਲ) ਰੰਗ ਦੀ ਬੈਰੇਟ ਅਤੇ ਆਰਮਰਡ ਰੈਜੀਮੈਂਟਾਂ ਦੇ ਸੀਨੀਅਰ ਅਫ਼ਸਰ 'ਕਾਲੇ ਰੰਗ' ਦੀ ਬੈਰੇਟ ਸਜਾ ਸਕਣਗੇ। ਫ਼ੌਜ ਦੇ ਪੱਤਰ ਅਨੁਸਾਰ ਵੱਖ-ਵੱਖ ਹਲਕਿਆਂ ਤੋਂ ਮਿਲੇ ਸੁਝਾਵਾਂ ਦੇ ਆਧਾਰ 'ਤੇ ਬ੍ਰਿਗੇਡੀਅਰ ਅਤੇ ਉਸ ਤੋਂ ਉੱਚ ਰੈਂਕ ਦੇ ਅਧਿਕਾਰੀਆਂ ਦੀ ਵਰਦੀ ਸਬੰਧੀ ਹਦਾਇਤਾਂ ਦੀ ਵਿਆਪਕ ਸਮੀਖਿਆ ਕਰਨ ਮਗਰੋਂ ਇਹ ਫ਼ੈਸਲਾ ਲਿਆ ਗਿਆ ਹੈ।
📲Get App