🔥 ट्रेंडिंग झारखंड पुलिस पोर्टल बंद, रांची के निवा... 92 साल की महिला ने नर्सिंग होम से भाग... टीपीसीसी प्रमुख ने बीआरएस को कृष्णा जल... हैदराबाद में सुबह का धुंध जारी, 19 नवम... पूर्वी घाट में नई शिकारी जल कीट प्रजात... साइकलोन अकवान से 41 ट्रेनों की रद्दी,...
20 नव. 2026•
ગુજરાતી मराठी ਪੰਜਾਬੀ বাংলা
ऑटोमोबाइल

ਖੂਨੀ ਡੋਰ ਨੇ ਲਈ ਇਕ ਹੋਰ ਜਾਨ, ਵਧਾਈ ਮੰਗ ਕੇ ਘਰ ਪਰਤ ਰਹੇ ਭੰਡ ਦੀ ਗਲਾ ਕੱਟਣ ਕਾਰਨ ਮੌਤ

✍️ रिपोर्टर: Shamsher Singh 🗓 17 नव. 2026, 09:08 PM 👁 57
शेयर करें: 💬 WhatsApp 📘 Facebook 𝕏 Post

ਖੂਨੀ ਡੋਰ ਨੇ ਲਈ ਇਕ ਹੋਰ ਜਾਨ, ਵਧਾਈ ਮੰਗ ਕੇ ਘਰ ਪਰਤ ਰਹੇ ਭੰਡ ਦੀ ਗਲਾ ਕੱਟਣ ਕਾਰਨ ਮੌਤ

ਖੂਨੀ ਡੋਰ ਨੇ ਲਈ ਇਕ ਹੋਰ ਜਾਨ, ਵਧਾਈ ਮੰਗ ਕੇ ਘਰ ਪਰਤ ਰਹੇ ਭੰਡ ਦੀ ਗਲਾ ਕੱਟਣ ਕਾਰਨ ਮੌਤ
‎Tuesday, Nov 17, 2026 ।
‎
‎ਤਰਨਤਾਰਨ(need24)- ਪਾਬੰਦੀਸ਼ੁਦਾ ਚਾਈਨਾ ਡੋਰ ਇਕ ਵਾਰ ਫਿਰ ਮਨੁੱਖੀ ਜਾਨ ਲਈ ਕਾਲ ਬਣ ਕੇ ਸਾਹਮਣੇ ਆਈ ਹੈ। ਜ਼ਿਲਾ ਤਰਨਤਾਰਨ ਵਿਚ ਪਤੰਗਬਾਜ਼ੀ ਦਾ ਸੀਜ਼ਨ ਸ਼ੁਰੂ ਹੁੰਦਿਆਂ ਹੀ ਚਾਈਨਾ ਡੋਰ ਕਾਰਨ ਇਕ ਵਿਅਕਤੀ ਦੀ ਦਰਦਨਾਕ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਵਧਾਈ ਮੰਗਣ ਤੋਂ ਬਾਅਦ ਆਪਣੇ ਮੋਟਰਸਾਈਕਲ ਉਪਰ ਸਵਾਰ ਹੋ ਕੇ ਘਰ ਪਰਤ ਰਹੇ ਭੰਡ ਦੇ ਗਲੇ ’ਚ ਸੂਏ ਨੇੜੇ ਅਚਾਨਕ ਖੂਨੀ ਚਾਈਨਾ ਡੋਰ ਫਿਰ ਗਈ। ਇਸ ਕਾਰਨ ਉਸ ਦਾ ਗਲਾ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਅਤੇ ਉਹ ਖੂਨ ਨਾਲ ਲੱਥਪੱਥ ਹੋ ਗਿਆ। ਗੰਭੀਰ ਹਾਲਤ ਵਿਚ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।
‎ਹਰਬੰਸ ਸਿੰਘ ਪੁੱਤਰ ਜੁਗਲਾਲ ਸਿੰਘ ਵਾਸੀ ਚੋਹਲਾ ਸਾਹਿਬ ਨੇ ਸਿਵਲ ਹਸਪਤਾਲ ਵਿਖੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੀ 14 ਨਵੰਬਰ ਨੂੰ ਉਹ ਅਤੇ ਉਸਦਾ ਬੇਟਾ ਪ੍ਰਤਾਪ ਸਿੰਘ (41) ਜੋ ਭੰਡ ਹੋਣ ਦੇ ਚੱਲਦਿਆਂ ਅੰਮ੍ਰਿਤਸਰ ਤੋਂ ਵਧਾਈ ਮੰਗ ਕੇ ਵਾਪਸ ਘਰ ਪਰਤ ਰਹੇ ਸਨ। ਜਦੋਂ ਉਹ ਕਸਬਾ ਚੋਹਲਾ ਸਾਹਿਬ ਦੇ ਸੂਏ ਨਜ਼ਦੀਕ ਪੁੱਜੇ ਤਾਂ ਅਚਾਨਕ ਚਾਈਨਾ ਡੋਰ ਉਸਦੇ ਬੇਟੇ ਪ੍ਰਤਾਪ ਸਿੰਘ ਦੇ ਗਲੇ ਵਿਚ ਜਾਂ ਫਿਰੀ, ਜਿਸ ਦੇ ਚੱਲਦਿਆਂ ਉਸ ਦਾ ਮੋਟਰਸਾਈਕਲ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਦੋਵੇਂ ਡਿੱਗ ਪਏ।
‎ਹਰਬੰਸ ਸਿੰਘ ਨੇ ਦੱਸਿਆ ਕਿ ਉਸ ਨੇ ਉੱਠ ਕੇ ਆਪਣੇ ਬੇਟੇ ਨੂੰ ਜਦੋਂ ਚੁੱਕਣ ਦੀ ਕੋਸ਼ਿਸ਼ ਕੀਤੀ ਤਾਂ ਉਸਦੇ ਗਲੇ ਵਿਚੋਂ ਕਾਫੀ ਜ਼ਿਆਦਾ ਖੂਨ ਵਗ ਰਿਹਾ ਸੀ। ਜਿਸ ਨੂੰ ਸਵਾਰੀ ਦਾ ਪ੍ਰਬੰਧ ਕਰਕੇ ਤੁਰੰਤ ਤਰਨਤਾਰਨ ਦੇ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ, ਜਿੱਥੇ ਬੀਤੇ ਕੱਲ੍ਹ ਰਾਤ ਕਰੀਬ 8 ਵਜੇ ਉਸਦੇ ਬੇਟੇ ਪ੍ਰਤਾਪ ਸਿੰਘ ਦੀ ਮੌਤ ਹੋ ਗਈ। ਹਰਬੰਸ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਥਾਣਾ ਚੋਹਲਾ ਸਾਹਿਬ ਦੀ ਪੁਲਸ ਨੂੰ ਸੂਚਨਾ ਦੇ ਦਿੱਤੀ ਗਈ ਹੈ। ਹਰਬੰਸ ਸਿੰਘ ਨੇ ਦੱਸਿਆ ਕਿ ਪ੍ਰਤਾਪ ਸਿੰਘ ਦੇ ਤਿੰਨ ਬੱਚੇ ਹਨ। ਇਸ ਦੌਰਾਨ ਪਰਿਵਾਰਕ ਮੈਂਬਰਾਂ ਨੇ ਸ਼ਰੇਆਮ ਚਾਈਨਾ ਡੋਰ ਦੀ ਹੋ ਰਹੀ ਵਰਤੋਂ ਨੂੰ ਤੁਰੰਤ ਰੋਕਣ ਸਬੰਧੀ ਜਿੱਥੇ ਮੰਗ ਕੀਤੀ ਹੈ, ਉਥੇ ਹੀ ਇਸ ਦਾ ਕਾਰੋਬਾਰ ਕਰਨ ਵਾਲਿਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਵੀ ਕੀਤੀ ਹੈ।
📲Get App