🔥 TRENDING 3 सूत्री मांगों को लेकर पटवारी हड़ताल... జీకే వీధి మండల పగ్గాలు వైఎస్సార్సీపీకి... સુરતની ડૉ. પારુલ વડગામા: 18 વર્ષથી TB... સાબરકાંઠા જિલ્લાના ગામોમાં સીસીટીવી સ્... ठाणे जिल्ह्याला दुष्काळाच्या यादीतून व... जेल से निकलते ही आज़म खान ने किया घोषण...
19 Nov 2026•
ગુજરાતી मराठी ਪੰਜਾਬੀ বাংলা
Politics

*ਚੰਨੀ ਦੀ ਸਾਈਕਲ ਯਾਤਰਾ ’ਤੇ ਗੁਰਦੇਵ ਸ਼ਰਮਾ ਦੇਬੀ ਦਾ ਤਿੱਖਾ ਤੰਜ, ਕਿਹਾ—‘ਜਵਾਨੀ ਸੰਭਾਲ ਨਹੀਂ, ਕੁਰਸੀ ਬਚਾਓ ਯਾਤਰਾ’* *ਆਪਣੇ ਸਿਆਸੀ ਆਕਾਵਾਂ ਨੂੰ ਖੁਸ਼ ਕਰਨ ਲਈ ਕਈ ਕਾਂਗਰਸੀ ਨੱਚਦੇ ਤੇ ਕੁਝ ਲੁਕਦੇ ਨਜ਼ਰ ਆਏ : ਗੁਰਦੇਵ ਸ਼ਰਮਾ ਦੇਬੀ*

✍️ Reporter: Jaspreet singh 🗓 14 Nov 2026, 07:02 PM 👁 103
Share: 💬 WhatsApp 📘 Facebook 𝕏 Post
*ਚੰਨੀ ਦੀ ਸਾਈਕਲ ਯਾਤਰਾ ’ਤੇ ਗੁਰਦੇਵ ਸ਼ਰਮਾ ਦੇਬੀ ਦਾ ਤਿੱਖਾ ਤੰਜ, ਕਿਹਾ—‘ਜਵਾਨੀ ਸੰਭਾਲ ਨਹੀਂ, ਕੁਰਸੀ ਬਚਾਓ ਯਾਤਰਾ’*

*ਆਪਣੇ ਸਿਆਸੀ ਆਕਾਵਾਂ ਨੂੰ ਖੁਸ਼ ਕਰਨ ਲਈ ਕਈ ਕਾਂਗਰਸੀ ਨੱਚਦੇ ਤੇ ਕੁਝ ਲੁਕਦੇ ਨਜ਼ਰ ਆਏ : ਗੁਰਦੇਵ ਸ਼ਰਮਾ ਦੇਬੀ*

*ਲੁਧਿਆਣਾ, 14 ਨਵੰਬਰ () :* ਚਰਨਜੀਤ ਸਿੰਘ ਚੰਨੀ ਵੱਲੋਂ ਕੱਢੀ ਜਾ ਰਹੀ ਸਾਈਕਲ ਯਾਤਰਾ ’ਤੇ ਤਿੱਖਾ ਤੰਜ ਕੱਸਦਿਆਂ ਪੰਜਾਬ ਭਾਜਪਾ ਦੇ ਖਜ਼ਾਨਚੀ ਅਤੇ ਹਲਕਾ ਲੁਧਿਆਣਾ ਕੇਂਦਰੀ ਦੇ ਇੰਚਾਰਜ ਗੁਰਦੇਵ ਸ਼ਰਮਾ ਦੇਬੀ ਨੇ ਕਿਹਾ ਕਿ ਇਹ ਯਾਤਰਾ ਜਵਾਨੀ ਸੰਭਾਲ ਯਾਤਰਾ ਨਹੀਂ, ਸਗੋਂ ਕੁਰਸੀ ਬਚਾਓ ਯਾਤਰਾ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਅੰਦਰ ਕੁਰਸੀ ਦੀ ਲੜਾਈ ਲਗਾਤਾਰ ਜਾਰੀ ਹੈ। ਕੋਈ ਪੰਜਾਬ ਦਾ ਮੁੱਖ ਮੰਤਰੀ ਬਣਨ ਦੇ ਸੁਪਨੇ ਦੇਖ ਰਿਹਾ ਹੈ ਅਤੇ ਕੋਈ ਆਪਣੀ ਟਿਕਟ ਬਚਾਉਣ ਦੀ ਕੋਸ਼ਿਸ਼ ਵਿੱਚ ਲੱਗਾ ਹੋਇਆ ਹੈ। ਕਾਂਗਰਸੀ ਆਗੂਆਂ ਨੂੰ ਪੰਜਾਬ ਦੇ ਅਸਲ ਮੁੱਦਿਆਂ ਅਤੇ ਲੋਕਾਂ ਦੀਆਂ ਸਮੱਸਿਆਵਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

ਗੁਰਦੇਵ ਸ਼ਰਮਾ ਦੇਬੀ ਨੇ ਕਿਹਾ ਕਿ ਇਸ ਸਾਈਕਲ ਯਾਤਰਾ ਦੌਰਾਨ ਇੱਕ ਹੋਰ ਦਿਲਚਸਪ ਨਜ਼ਾਰਾ ਦੇਖਣ ਨੂੰ ਮਿਲਿਆ, ਜਿੱਥੇ ਆਪਣੇ ਸਿਆਸੀ ਆਕਾਵਾਂ ਨੂੰ ਖੁਸ਼ ਕਰਨ ਲਈ ਕਈ ਕਾਂਗਰਸੀ ਆਗੂ ਨੱਚਦੇ ਅਤੇ ਕੁਝ ਲੁਕਦੇ ਨਜ਼ਰ ਆਏ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਆਗੂ ਆਪਣੇ ਸਿਆਸੀ ਆਕਾਵਾਂ ਦੀ ਵਾਹ-ਵਾਹ ਖੱਟਣ ਲਈ ਯਾਤਰਾ ਦੇ ਨਾਮ ’ਤੇ ਸਿਰਫ਼ ਸਿਆਸੀ ਤਮਾਸ਼ਾ ਕਰ ਰਹੇ ਹਨ।

ਉਨ੍ਹਾਂ ਅੱਗੇ ਕਿਹਾ ਕਿ ਭਾਵੇਂ ਯਾਤਰਾ ਵਿੱਚ ਨੱਚਣ ਵਾਲੇ ਆਗੂ ਹੋਣ ਜਾਂ ਆਪਣੀ ਹਾਜ਼ਰੀ ਤੋਂ ਬਚਦੇ ਨਜ਼ਰ ਆਉਣ ਵਾਲੇ ਆਗੂ, ਇਹ ਸਭ ਕਾਂਗਰਸ ਪਾਰਟੀ ਦੀ ਅੰਦਰੂਨੀ ਖਿੱਚੋਤਾਣ ਅਤੇ ਪੰਜਾਬ ਪ੍ਰਤੀ ਗੈਰ-ਗੰਭੀਰਤਾ ਨੂੰ ਉਜਾਗਰ ਕਰਦਾ ਹੈ।

ਅੰਤ ਵਿੱਚ ਗੁਰਦੇਵ ਸ਼ਰਮਾ ਦੇਬੀ ਨੇ ਕਿਹਾ ਕਿ ਪੰਜਾਬ ਦੇ ਲੋਕ ਹੁਣ ਅਜਿਹੇ ਸਿਆਸੀ ਤਮਾਸ਼ਿਆਂ ਤੋਂ ਭਲੀ-ਭਾਂਤ ਜਾਣੂ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਪੰਜਾਬ ਕਾਂਗਰਸ ਨੂੰ ਲੋਕਾਂ ਵੱਲੋਂ ਕੋਈ ਸਿਆਸੀ ਹੁੰਗਾਰਾ ਨਹੀਂ ਮਿਲੇਗਾ।
📲Get App