🔥 TRENDING 🚨 અડતાળામાં પાણીના વિવાદ બાદ પોલીસનો... कार्तिक मेले में श्रद्धालुओं से Need 2... Drishti IAS Releases Daily Madhya Prad... बिहार में दवा दुकानों पर औषधि नियंत्रण... Sidhu Moosewala’s Father Balkaur Singh... रिम्स जमीन घोटाले में ACB की बड़ी कार्...
19 Nov 2026•
ગુજરાતી मराठी ਪੰਜਾਬੀ বাংলা
Politics

'ਜੇ ਇੰਨੀ ਹੀ ਗੱਲ ਸੀ ਤਾਂ ਤੂੰ ਵੀ...', ਤਰਖਾਣਮਾਜਰਾ-ਢਿੱਲੋਂ ਵਿਵਾਦ 'ਤੇ ਚਰਨਜੀਤ ਚੰਨੀ ਦਾ ਵੱਡਾ ਬਿਆਨ

✍️ Reporter: Shamsher Singh 🗓 12 Nov 2026, 09:05 PM 👁 68
Share: 💬 WhatsApp 📘 Facebook 𝕏 Post

'ਜੇ ਇੰਨੀ ਹੀ ਗੱਲ ਸੀ ਤਾਂ ਤੂੰ ਵੀ...', ਤਰਖਾਣਮਾਜਰਾ-ਢਿੱਲੋਂ ਵਿਵਾਦ 'ਤੇ ਚਰਨਜੀਤ ਚੰਨੀ ਦਾ ਵੱਡਾ ਬਿਆਨ

'ਜੇ ਇੰਨੀ ਹੀ ਗੱਲ ਸੀ ਤਾਂ ਤੂੰ ਵੀ...', ਤਰਖਾਣਮਾਜਰਾ-ਢਿੱਲੋਂ ਵਿਵਾਦ 'ਤੇ ਚਰਨਜੀਤ ਚੰਨੀ ਦਾ ਵੱਡਾ ਬਿਆਨ
‎Thursday, Nov 12, 2026 ।
‎ਚੰਡੀਗੜ੍ਹ : ਕਾਂਗਰਸੀ ਆਗੂ ਬਰਿੰਦਰ ਢਿੱਲੋਂ ਅਤੇ ਦਲਿਤ ਆਗੂ ਰਣਜੀਤ ਸਿੰਘ ਤਰਖਾਣਮਾਜਰਾ ਵਿਚਾਲੇ ਵਿਵਾਦ ਨੂੰ ਲੈ ਕੇ ਇਸ ਸਮੇਂ ਪੰਜਾਬ ਦਾ ਸਿਆਸੀ ਮਾਹੌਲ ਗਰਮਾਇਆ ਹੋਇਆ ਹੈ। ਹੁਣ ਇਸ ਮਾਮਲੇ ਨੂੰ ਲੈ ਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਸਿੰਘ ਚੰਨੀ ਦੀ ਵੀ ਐਂਟਰੀ ਹੋ ਗਈ ਹੈ। ਚੰਨੀ ਨੇ ਵੱਡਾ ਬਿਆਨ ਦਿੰਦਿਆਂ ਇਸ ਮਾਮਲੇ ਬਾਰੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਇਕ ਚੈਨਲ ਨੂੰ ਦਿੱਤੇ ਗਏ ਇੰਟਰਵਿਊ 'ਚ ਚੰਨੀ ਨੇ ਤਰਖਾਣਮਾਜਰਾ ਦਾ ਪੱਖ ਲੈਂਦਿਆਂ ਕਿਹਾ ਹੈ ਕਿ ਕਾਂਗਰਸ ਦੇ ਇਕ ਆਗੂ ਨੇ ਦੂਜੇ ਆਗੂ 'ਤੇ ਜਾਤੀਸੂਚਕ ਸ਼ਬਦ ਕਹਿਣ 'ਤੇ ਇਲਜ਼ਾਮ ਲਾਏ ਹਨ। ਉਨ੍ਹਾਂ ਕਿਹਾ ਕਿ ਜੇਕਰ ਇੰਨੀ ਹੀ ਗੱਲ ਸੀ ਤਾਂ ਤਰਖਾਣਮਾਜਰਾ ਵੀ ਢਿੱਲੋਂ ਦੇ 2 ਥੱਪੜ ਮਾਰ ਦਿੰਦਾ। ਅਸੀਂ ਇੰਨੇ ਕਮਜ਼ੋਰ ਥੋੜ੍ਹੇ ਹਾਂ ਕਿ ਰੋਈ ਹੀ ਜਾਈਏ।
‎ਉਨ੍ਹਾਂ ਕਿਹਾ ਕਿ ਮੈਂ ਅੱਜ ਵੀ ਤਰਖਾਣਮਾਜਰਾ ਦੇ ਨਾਲ ਹੈ ਅਤੇ ਅਸੀਂ ਪ੍ਰਧਾਨ ਨਾਲ ਮਿਲ ਕੇ ਇਨ੍ਹਾਂ ਦੋਹਾਂ ਦਾ ਮਸਲਾ ਸੁਲਝਾਵਾਂਗੇ। ਚਰਨਜੀਤ ਸਿੰਘ ਚੰਨੀ ਨੇ ਵਿਰੋਧੀਆਂ 'ਤੇ ਵੀ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਹ 2 ਬੰਦਿਆਂ ਦੀ ਆਪਸੀ ਲੜਾਈ ਹੈ ਅਤੇ ਦੂਜੀਆਂ ਪਾਰਟੀਆਂ ਜਾਣ-ਬੁੱਝ ਕੇ ਇਸ ਨੂੰ ਮੁੱਦਾ ਬਣਾ ਰਹੀਆਂ ਹਨ।
📲Get App