🔥 TRENDING UDF സർക്കാരിന്റെ പ്രവാസി വിരുദ്ധ നയങ്ങ... The Times of India Unveils Official Tr... Vulture Declared Nashik's Symbolic Bir... ED Seizes Assets Worth Rs 16.23 Crore... Maharashtra Governor pledges assistanc... Six killed in road accident returning...
19 Nov 2026•
ગુજરાતી मराठी ਪੰਜਾਬੀ বাংলা
International

ਕੈਨੇਡਾ ''ਚ ਪੰਜਾਬੀ ਨੌਜਵਾਨ ਗ੍ਰਿਫ਼ਤਾਰ ! ਸੜਕਾਂ ''ਤੇ ਮਾਸਕ ਲਗਾ ਕੇ...

✍️ Reporter: Shamsher Singh 🗓 09 Nov 2026, 10:05 PM 👁 85
Share: 💬 WhatsApp 📘 Facebook 𝕏 Post

ਕੈਨੇਡਾ ''ਚ ਪੰਜਾਬੀ ਨੌਜਵਾਨ ਗ੍ਰਿਫ਼ਤਾਰ ! ਸੜਕਾਂ ''ਤੇ ਮਾਸਕ ਲਗਾ ਕੇ...

ਕੈਨੇਡਾ ''ਚ ਪੰਜਾਬੀ ਨੌਜਵਾਨ ਗ੍ਰਿਫ਼ਤਾਰ ! ਸੜਕਾਂ ''ਤੇ ਮਾਸਕ ਲਗਾ ਕੇ...
‎Monday, Nov 09, 2026 - 03:24 PM ।
‎ਇੰਟਰਨੈਸ਼ਨਲ ਡੈਸਕ- ਕੈਨੇਡਾ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਪੀਲ ਰੀਜਨਲ ਪੁਲਸ ਦੀ 'ਸੇਫ਼ਰ ਰੋਡਜ਼ ਟੀਮ' ਨੇ ਮਿਸਿਸਾਗਾ ਅਤੇ ਟੋਰਾਂਟੋ 'ਚ ਗੈਰ-ਕਾਨੂੰਨੀ ਸਟ੍ਰੀਟ ਰੇਸਿੰਗ ਅਤੇ ਖ਼ਤਰਨਾਕ ਡਰਾਈਵਿੰਗ ਕਰਨ ਦੇ ਦੋਸ਼ ਹੇਠ ਬ੍ਰੈਂਪਟਨ ਦੇ 24 ਸਾਲਾ ਪੰਜਾਬੀ ਨੌਜਵਾਨ ਤਰਮਨ ਤੂਰ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਵੱਲੋਂ ਇਹ ਕਾਰਵਾਈ ਲਗਭਗ 3 ਮਹੀਨੇ ਚੱਲੀ ਡੂੰਘੀ ਜਾਂਚ ਤੋਂ ਬਾਅਦ ਅਮਲ ਵਿੱਚ ਲਿਆਂਦੀ ਗਈ ਹੈ।
‎ਪੁਲਸ ਤੋਂ ਮਿਲੀ ਜਾਣਕਾਰੀ ਮੁਤਾਬਕ, ਮੁਲਜ਼ਮ ਨੌਜਵਾਨ ਆਪਣੀ ਲਾਲ ਰੰਗ ਦੀ BMW M3 ਕਾਰ ਬਿਨਾਂ ਨੰਬਰ ਪਲੇਟਾਂ ਤੋਂ ਚਲਾ ਰਿਹਾ ਸੀ ਅਤੇ ਆਪਣੀ ਪਛਾਣ ਛੁਪਾਉਣ ਲਈ ਮਾਸਕ ਪਾ ਕੇ ਗੈਰ-ਕਾਨੂੰਨੀ ਰੇਸਾਂ ਲਗਾਉਂਦਾ ਸੀ। ਉਸ ਨੂੰ 30 ਅਗਸਤ ਦੀ ਰਾਤ ਨੂੰ ਮਿਸਿਸਾਗਾ ਦੇ ਐਕਸਪਲੋਰਰ ਡਰਾਈਵ ਅਤੇ ਸੈਟੇਲਾਈਟ ਡਰਾਈਵ ਖੇਤਰ 'ਚ ਰੇਸਿੰਗ ਕਰਦੇ ਦੇਖਿਆ ਗਿਆ। ਇਸ ਤੋਂ ਇਲਾਵਾ ਉਸ ਨੇ ਮੈਡੋਪਾਈਨ ਬੁਲੇਵਾਰਡ ਅਤੇ ਡੈਨਬਰੋ ਕ੍ਰਿਸੈਂਟ ਵਿਖੇ ਵੀ ਰੇਸਿੰਗ ਕੀਤੀ, ਜਿੱਥੇ ਉਸ ਨੇ ਵਿੰਸਟਨ ਚਰਚਿਲ ਬੁਲੇਵਾਰਡ ਅਤੇ ਹਾਈਵੇਅ 401 'ਤੇ ਰੈੱਡ ਲਾਈਟ ਵੀ ਜੰਪ ਕੀਤੀ। ਇਸ ਤੋਂ ਬਾਅਦ ਉਸ ਨੂੰ ਟੋਰਾਂਟੋ ਦੇ ਕਲੇਸਨ ਰੋਡ ਅਤੇ ਬਾਰਟਰ ਰੋਡ 'ਚ ਵੀ ਰੇਸਿੰਗ ਕਰਦਿਆਂ ਦੇਖਿਆ ਗਿਆ
📲Get App