🔥 TRENDING Gujarat Inaugurates 3D Virtual Museum... Gujarat's new waste-to-energy policy o... Thieves steal Rs 1.25 crore of jewelle... Balaghat Air Hostess Murder Case: Vide... ଭୁବନେଶ୍ୱରରେ ଆଗାମୀ ୩ ଘଣ୍ଟାରେ ବର୍ଷା ଏବଂ... West Bengal Board Announces HS 3rd Sem...
20 Nov 2026•
ગુજરાતી मराठी ਪੰਜਾਬੀ বাংলা
Sports

ਪ੍ਰਗਿਆਨ ਓਝਾ ਬਣੇ ਭਾਰਤੀ ਪੁਰਸ਼ ਕ੍ਰਿਕਟ ਟੀਮ ਦੇ ਨਵੇਂ ਚੀਫ ਸਿਲੈਕਟਰ, ਰਮੇਸ਼ ਪੋਵਾਰ ਦੀ ਚੋਣ ਪੈਨਲ 'ਚ ਐਂਟਰੀ

✍️ Reporter: Shamsher Singh 🗓 19 Oct 2026, 07:50 PM 👁 103
Watch on: ▶️ YouTube
Share: 💬 WhatsApp 📘 Facebook 𝕏 Post

ਪ੍ਰਗਿਆਨ ਓਝਾ ਬਣੇ ਭਾਰਤੀ ਪੁਰਸ਼ ਕ੍ਰਿਕਟ ਟੀਮ ਦੇ ਨਵੇਂ ਚੀਫ ਸਿਲੈਕਟਰ, ਰਮੇਸ਼ ਪੋਵਾਰ ਦੀ ਚੋਣ ਪੈਨਲ 'ਚ ਐਂਟਰੀ

ਸਿਲੈਕਟਰ, ਰਮੇਸ਼ ਪੋਵਾਰ ਦੀ ਚੋਣ ਪੈਨਲ 'ਚ ਐਂਟਰੀ
‎Monday, Oct 19, 2026 ।
‎
‎
‎ਨਵੀਂ ਦਿੱਲੀ : ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਪੁਰਸ਼ ਕ੍ਰਿਕਟ ਟੀਮ ਦੀ ਚੋਣ ਕਮੇਟੀ ਵਿੱਚ ਵੱਡਾ ਫੇਰਬਦਲ ਕਰਦਿਆਂ ਸਾਬਕਾ ਸਪਿਨਰ ਪ੍ਰਗਿਆਨ ਓਝਾ ਨੂੰ ਨਵਾਂ ਚੇਅਰਮੈਨ (ਚੀਫ ਸਿਲੈਕਟਰ) ਨਿਯੁਕਤ ਕੀਤਾ ਹੈ। ਉਹ ਸਾਬਕਾ ਚੇਅਰਮੈਨ ਅਜੀਤ ਅਗਰਕਾਰ ਦੀ ਜਗ੍ਹਾ ਇਹ ਜ਼ਿੰਮੇਵਾਰੀ ਸੰਭਾਲਣਗੇ। ਓਝਾ ਨੂੰ ਸਭ ਤੋਂ ਵੱਧ ਟੈਸਟ ਮੈਚ ਖੇਡਣ ਦੀ ਸੀਨੀਓਰਤਾ ਦੇ ਆਧਾਰ 'ਤੇ ਚੋਣ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਹੈ।
‎
‎ਰਮੇਸ਼ ਪੋਵਾਰ ਦੀ ਚੋਣ ਕਮੇਟੀ 'ਚ ਐਂਟਰੀ
‎ਇਸ ਦੇ ਨਾਲ ਹੀ ਪੂਰਵ ਭਾਰਤੀ ਕ੍ਰਿਕਟਰ ਰਮੇਸ਼ ਪੋਵਾਰ ਨੂੰ ਚੋਣ ਕਮੇਟੀ ਦੇ ਨਵੇਂ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ ਹੈ। ਬੀ.ਸੀ.ਸੀ.ਆਈ. ਦੀ ਕ੍ਰਿਕਟ ਸਲਾਹਕਾਰ ਕਮੇਟੀ (CAC) ਦੇ ਮੈਂਬਰਾਂ ਅਸ਼ੋਕ ਮਲਹੋਤਰਾ ਅਤੇ ਜਤਿਨ ਪਰਾੰਜਪੇ ਨੇ ਸਕ੍ਰੀਨਿੰਗ ਅਤੇ ਇੰਟਰਵਿਊ ਤੋਂ ਬਾਅਦ ਸਰਵਸੰਮਤੀ ਨਾਲ ਪੋਵਾਰ ਦੇ ਨਾਂ ਦੀ ਸਿਫ਼ਾਰਸ਼ ਕੀਤੀ। ਰਮੇਸ਼ ਪੋਵਾਰ ਨੇ ਭਾਰਤ ਲਈ 2 ਟੈਸਟ ਅਤੇ 31 ਵਨਡੇ ਮੈਚ ਖੇਡੇ ਹਨ। ਉਹ ਭਾਰਤੀ ਮਹਿਲਾ ਟੀਮ ਦੇ ਮੁੱਖ ਕੋਚ ਵੀ ਰਹਿ ਚੁੱਕੇ ਹਨ, ਜਿਨ੍ਹਾਂ ਦੀ ਕੋਚਿੰਗ ਹੇਠ ਟੀਮ ਨੇ ਏਸ਼ੀਆ ਕੱਪ ਜਿੱਤਿਆ ਸੀ ਅਤੇ ਰਾਸ਼ਟਰਮੰਡਲ ਖੇਡਾਂ ਵਿੱਚ ਚਾਂਦੀ ਦਾ ਤਗਮਾ ਹਾਸਲ ਕੀਤਾ ਸੀ।
📲Get App