🔥 ट्रेंडिंग कार्तिक मेले में श्रद्धालुओं से Need 2... ड्रिश्टि IAS ने 19 नवम्बर 2026 के लिए... बिहार में दवा दुकानों पर औषधि नियंत्रण... सिद्दू मूसेवाला के पिता बलकौर सिंह ने... रिम्स जमीन घोटाले में ACB की बड़ी कार्... कांग्रेस ने संविधान संरक्षण मार्च को भ...
19 नव. 2026•
ગુજરાતી मराठी ਪੰਜਾਬੀ বাংলা
अपराध

ਪੰਜਾਬ ਬੰਦ'' ਦੌਰਾਨ ਵੱਡੀ ਘਟਨਾ; ਨਸ਼ੇ ਦੀ ਓਵਰਡੋਜ਼ ਨਾਲ ਮੁੰਡੇ ਦੀ ਮੌਤ! ਲੋਕਾਂ ਨੇ ਭੰਨ੍ਹ''ਤਾ ਮੈਡੀਕਲ ਸਟੋਰ

✍️ रिपोर्टर: Shamsher Singh 🗓 15 अक्टू. 2026, 04:16 PM 👁 79
यहाँ देखें: ▶️ YouTube
शेयर करें: 💬 WhatsApp 📘 Facebook 𝕏 Post

ਪੰਜਾਬ ਬੰਦ'' ਦੌਰਾਨ ਵੱਡੀ ਘਟਨਾ; ਨਸ਼ੇ ਦੀ ਓਵਰਡੋਜ਼ ਨਾਲ ਮੁੰਡੇ ਦੀ ਮੌਤ! ਲੋਕਾਂ ਨੇ ਭੰਨ੍ਹ''ਤਾ ਮੈਡੀਕਲ ਸਟੋਰ

ਪੰਜਾਬ ਬੰਦ'' ਦੌਰਾਨ ਵੱਡੀ ਘਟਨਾ; ਨਸ਼ੇ ਦੀ ਓਵਰਡੋਜ਼ ਨਾਲ ਮੁੰਡੇ ਦੀ ਮੌਤ! ਲੋਕਾਂ ਨੇ ਭੰਨ੍ਹ''ਤਾ ਮੈਡੀਕਲ ਸਟੋਰ
‎Thursday, Oct 15, 2026।ਲੁਧਿਆਣਾ (ਸ਼ਮਸ਼ੇਰ ਸਿੰਘ ਮਰਾੜ): ਇੱਕ ਪਾਸੇ ਜਿੱਥੇ ਨਸ਼ਿਆਂ ਖ਼ਿਲਾਫ਼ ਲੜਾਈ ਲੜਣ ਵਾਲੇ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਗਰੋਂ ਅੱਜ 'ਪੰਜਾਬ ਬੰਦ' ਹੈ, ਉੱਥੇ ਹੀ ਲੁਧਿਆਣਾ ਵਿਚ ਇਕ ਨੌਜਵਾਨ ਦੀ ਕਥਿਤ ਤੌਰ 'ਤੇ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਮਗਰੋਂ ਲੋਕਾਂ ਦਾ ਗੁੱਸਾ ਹੋਰ ਭੜਕ ਉੱਠਿਆ ਤੇ ਉਨ੍ਹਾਂ ਨੇ ਮੈਡੀਕਲ ਸਟੋਰ 'ਤੇ ਭੰਨ੍ਹਤੋੜ ਕੀਤੀ।
‎ਜਾਣਕਾਰੀ ਮੁਤਾਬਕ, ਅੱਜ ਲੁਧਿਆਣਾ ਦੇ ਕਰਾਬਾਰਾ ਰੋਡ 'ਤੇ ਇਕ ਮੈਡੀਕਲ ਸਟੋਰ 'ਤੇ ਭੰਨ੍ਹਤੋੜ ਦਾ ਮਾਮਲਾ ਸਾਹਮਣੇ ਆਇਆ ਹੈ। ਲੋਕਾਂ ਦਾ ਦੋਸ਼ ਹੈ ਕਿ ਇਕ ਨੌਜਵਾਨ ਦੀ ਮੌਤ ਨਸ਼ੇ ਦੀ ਓਵਰਡੋਜ਼ ਨਾਲ ਹੋਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਨੌਜਵਾਨ ਨੇ ਉਸੇ ਮੈਡੀਕਲ ਸਟੋਰ ਤੋਂ ਨਸ਼ੇ ਦੀਆਂ ਦਵਾਈਆਂ ਖਰੀਦੀਆਂ ਸਨ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਦਾਅਵਾ ਹੈ ਕਿ ਸਾਹਿਲ ਨੇ ਆਪਣੀਆਂ ਨਵੀਆਂ ਪੈਂਟਾਂ ਦੇ ਕੇ ਨਸ਼ਿਆਂ ਲਈ ਗੋਲੀਆਂ ਸਨ। ਮ੍ਰਿਤਕ ਨੌਜਵਾਨ ਦੀ ਪਛਾਣ ਕਰਾਬਾਰਾ ਦੇ ਰਹਿਣ ਵਾਲੇ ਸਾਹਿਲ ਠਾਕੁਰ ਉਰਫ਼ ਸੈਫ਼ੀ ਵਜੋਂ ਹੋਈ ਹੈ, ਜਿਸ ਦੀ ਉਮਰ ਮਹਿਜ਼ 33 ਸਾਲ ਸੀ। ਉਸ ਦੀਆਂ 2 ਛੋਟੀਆਂ ਧੀਆਂ ਵੀ ਹਨ, ਜਿਨ੍ਹਾਂ ਵਿਚੋਂ ਇਕ ਦੀ ਉਮਰ ਢਾਈ ਤੇ ਦੂਜੀ ਦੀ 5 ਸਾਲ ਹੈ।
‎
‎ਨੌਜਵਾਨ ਦੀ ਮੌਤ ਤੋਂ ਬਾਅਦ, ਮੈਡੀਕਲ ਸਟੋਰ ਮਾਲਕ ਵਿਰੁੱਧ ਲੋਕਾਂ ਦਾ ਗੁੱਸਾ ਭੜਕ ਉੱਠਿਆ, ਜਿਨ੍ਹਾਂ ਨੇ ਕਥਿਤ ਤੌਰ 'ਤੇ ਸਟੋਰ ਦੀ ਭੰਨਤੋੜ ਕੀਤੀ ਅਤੇ ਸਟੋਰ ਮਾਲਕ 'ਤੇ ਹਮਲਾ ਕੀਤਾ। ਇਸ ਦੌਰਾਨ, ਉਕਤ ਮੈਡੀਕਲ ਸਟੋਰ ਦੇ ਮਾਲਕ ਦਾ ਕਹਿਣਾ ਹੈ ਕਿ ਮ੍ਰਿਤਕ ਨੌਜਵਾਨ ਨੇ ਜ਼ਰੂਰ ਕੋਈ ਹੋਰ ਨਸ਼ਾ ਕੀਤਾ ਹੋਵੇਗਾ, ਜਿਸ ਕਾਰਨ ਉਸਦੀ ਮੌਤ ਹੋਈ। ਉਸ 'ਤੇ ਲੱਗੇ ਦੋਸ਼ ਬੇਬੁਨਿਆਦ ਹਨ। ਇਹ ਇਲਾਕਾ ਦਰੇਸੀ ਪੁਲਸ ਸਟੇਸ਼ਨ ਦੇ ਅਧਿਕਾਰ ਖੇਤਰ ਵਿਚ ਆਉਂਦਾ ਹੈ, ਪਰ ਸਲੇਮ ਟਾਬਰੀ ਪੁਲਸ ਸਟੇਸ਼ਨ ਦੇ ਇੰਚਾਰਜ ਜਸਬੀਰ ਸਿੰਘ ਗਿੱਲ ਪਹਿਲਾਂ ਹੀ ਘਟਨਾ ਸਥਾਨ 'ਤੇ ਪਹੁੰਚ ਚੁੱਕੇ ਹਨ। ਮੌਕੇ 'ਤੇ ਡੀ.ਸੀ.ਪੀ. ਵਿਜੈ ਆਲਮ ਸਿੰਘ, ਏ.ਸੀ.ਪੀ. ਉੱਤਰੀ ਕਿੱਕਰ ਸਿੰਘ ਭੁੱਲਰ, ਏ.ਡੀ.ਸੀ.ਪੀ. ਸਮੀਰ ਵਰਮਾ ਅਤੇ ਏ.ਸੀ.ਪੀ. ਅਨਿਲ ਭਨੋਟ ਇਸ ਸਮੇਂ ਜਾਂਚ ਕਰ ਰਹੇ ਹਨ।
📲Get App