🔥 TRENDING Kidnapping, Extortion Case Filed in In... திருப்பரங்குன்றம் விவகாரம் – மதுரை முழ... ਬਿਕਰਮ ਸਿੰਘ ਮਜੀਠੀਆ ਨੂੰ ਵੱਡੀ ਰਾਹਤ, ਵਿਦੇਸ... ਰੇਲਵੇ ਸਟੇਸ਼ਨ ਦੇ ਬਾਹਰ ATM 'ਚ ਲੱਗੀ ਭਿਆਨਕ... बहराइच के रमवापुर खुर्द में आग से तीन... ಶಾಸಕ ಮಾನಪ್ಪ ವಜ್ಜಲ ಅವರ ನೇತೃತ್ವದಲ್ಲಿ ತ್ರ...
23 Nov 2026•
ગુજરાતી मराठी ਪੰਜਾਬੀ বাংলা
Politics

ਗੁਰਪੁਰਬ ਸਬੰਧੀ ਕੀਰਤਨ ਸਮਾਗਮ ''ਚ ਪਹੁੰਚੇ PM Modi, ਨੌਜਵਾਨਾਂ ਨੂੰ ਦਿੱਤਾ ਇਹ ਸੰਦੇਸ਼

✍️ Reporter: Shamsher Singh 🗓 23 Nov 2026, 10:03 PM 👁 22
Share: 💬 WhatsApp 📘 Facebook 𝕏 Post

ਗੁਰਪੁਰਬ ਸਬੰਧੀ ਕੀਰਤਨ ਸਮਾਗਮ ''ਚ ਪਹੁੰਚੇ PM Modi, ਨੌਜਵਾਨਾਂ ਨੂੰ ਦਿੱਤਾ ਇਹ ਸੰਦੇਸ਼

ਗੁਰਪੁਰਬ ਸਬੰਧੀ ਕੀਰਤਨ ਸਮਾਗਮ ''ਚ ਪਹੁੰਚੇ PM Modi, ਨੌਜਵਾਨਾਂ ਨੂੰ ਦਿੱਤਾ ਇਹ ਸੰਦੇਸ਼
‎Monday, Nov 23, 2026 ।
‎ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਨੌਜਵਾਨਾਂ ਦੇ ਹਰ ਤਰ੍ਹਾਂ ਦੇ ਨਸ਼ੇ ਦੀ ਲਤ ਤੋਂ ਮੁਕਤ ਹੋਣ ਦੀ ਕਾਮਨਾ ਕਰਦਿਆਂ ਸੋਮਵਾਰ ਨੂੰ ਕਿਹਾ ਕਿ ਜਦੋਂ ਕੋਈ ਨੌਜਵਾਨ ਨਸ਼ੇ ਦੀ ਗ੍ਰਿਫ਼ਤ ਵਿੱਚ ਆਉਂਦਾ ਹੈ, ਤਾਂ ਉਸ ਦੇ ਨਾਲ ਪੂਰੇ ਪਰਿਵਾਰ ਦੇ ਸੁਪਨੇ ਬਿਖਰ ਜਾਂਦੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਪੂਰਵ ਸੰਧਿਆ 'ਤੇ ਦਿੱਲੀ ਦੇ ਲੋਕ ਨਿਵਾਸ ਵਿਖੇ ਕਰਵਾਏ ਗਏ ਸ਼ਬਦ ਕੀਰਤਨ ਸਮਾਗਮ ਵਿੱਚ ਸ਼ਾਮਲ ਹੋਣ ਉਪਰੰਤ ਪ੍ਰਧਾਨ ਮੰਤਰੀ ਸੰਗਤ ਨੂੰ ਸੰਬੋਧਨ ਕਰ ਰਹੇ ਸਨ।
‎ਸਮਾਜ ਵਿੱਚ ਵਧ ਰਹੀ ਨਸ਼ਿਆਂ ਦੀ ਸਮੱਸਿਆ 'ਤੇ ਚਿੰਤਾ ਪ੍ਰਗਟ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ, "ਅੱਜ ਸਾਡੇ ਸਮਾਜ ਵਿੱਚ ਡਰੱਗਜ਼ ਦੀ ਗੰਭੀਰ ਸਮੱਸਿਆ ਹੈ। ਦੇਸ਼ ਦਾ ਹਰ ਨੌਜਵਾਨ ਨਸ਼ੇ ਤੋਂ ਆਜ਼ਾਦ ਹੋਵੇ, ਆਪਣੇ ਸੁਪਨੇ ਪੂਰੇ ਕਰੇ, ਖ਼ੂਬ ਪੜ੍ਹੇ ਤੇ ਅੱਗੇ ਵਧੇ ਅਤੇ ਆਪਣੇ ਪਰਿਵਾਰ ਤੇ ਦੇਸ਼ ਦਾ ਮਾਣ ਵਧਾਏ। ਇਸ ਨੇਕ ਉਪਰਾਲੇ ਵਿੱਚ ਪਰਿਵਾਰਾਂ ਦੀ ਭੂਮਿਕਾ ਵੀ ਬਹੁਤ ਵੱਡੀ ਹੈ।"
‎
‎ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਪੂਰੀ ਸਿੱਖ ਪਰੰਪਰਾ ਰਾਸ਼ਟਰ ਅਤੇ ਇਸ ਦੇ ਸੱਭਿਆਚਾਰ ਲਈ ਸਭ ਕੁਝ ਕੁਰਬਾਨ ਕਰਨ ਦੀ ਭਾਵਨਾ ਦਾ ਪ੍ਰਤੀਕ ਰਹੀ ਹੈ। ਮੌਜੂਦਾ ਆਲਮੀ ਹਾਲਾਤਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ, "ਅੱਜ ਦੁਨੀਆ ਵਿੱਚ ਕਿੰਨੀਆਂ ਹੀ ਥਾਵਾਂ 'ਤੇ ਸੰਘਰਸ਼ ਚੱਲ ਰਹੇ ਹਨ ਅਤੇ ਕਿੰਨੇ ਹੀ ਬੇਕਸੂਰ ਲੋਕ ਤੇ ਪਰਿਵਾਰ ਹਿੰਸਾ ਅਤੇ ਅਸ਼ਾਂਤੀ ਦਾ ਸਾਹਮਣਾ ਕਰ ਰਹੇ ਹਨ। ਅਜਿਹੇ ਸਮੇਂ ਵਿੱਚ ਗੁਰੂ ਸਾਹਿਬ ਵੱਲੋਂ ਦਿੱਤਾ 'ਸਰਬੱਤ ਦਾ ਭਲਾ' ਦਾ ਸੰਦੇਸ਼ ਦੁਨੀਆ ਦੇ ਹਰ ਹਿੱਸੇ ਵਿੱਚ ਸ਼ਾਂਤੀ, ਹਰ ਪਰਿਵਾਰ ਦੀ ਸੁਰੱਖਿਆ ਅਤੇ ਹਰ ਵਿਅਕਤੀ ਨੂੰ ਸਤਿਕਾਰ ਨਾਲ ਜਿਊਣ ਦਾ ਮੌਕਾ ਦੇਣ ਲਈ ਹੋਰ ਵੀ ਅਹਿਮ ਹੋ ਜਾਂਦਾ ਹੈ।"
📲Get App