🔥 TRENDING Haryana shifts 32 IFS officers, reshuf... North India Winter Air Pollution Tied... CGBSE Releases 2027 Exam Timetable for... Chhattisgarh to Launch Digital Librari... Chhattisgarh Approves ₹733 Cr for 6,69... AAP questions former MLA's farmer reco...
20 Nov 2026•
ગુજરાતી मराठी ਪੰਜਾਬੀ বাংলা
Politics

PM ਮੋਦੀ ਨੇ ਫਿਰ ਵਧਾਇਆ ਦੇਸ਼ ਦਾ ਮਾਣ, ਸੰਮੇਲਨ ਦੌਰਾਨ ਫਰਸ਼ ''ਤੇ ਪਏ ਤਿਰੰਗੇ ਦੇ ਸਟਿੱਕਰ ਨੂੰ ਚੁੱਕ ਜੇਬ ''ਚ ਪਾਇਆ

✍️ Reporter: Shamsher Singh 🗓 17 Nov 2026, 08:50 PM 👁 49
Share: 💬 WhatsApp 📘 Facebook 𝕏 Post

PM ਮੋਦੀ ਨੇ ਫਿਰ ਵਧਾਇਆ ਦੇਸ਼ ਦਾ ਮਾਣ, ਸੰਮੇਲਨ ਦੌਰਾਨ ਫਰਸ਼ ''ਤੇ ਪਏ ਤਿਰੰਗੇ ਦੇ ਸਟਿੱਕਰ ਨੂੰ ਚੁੱਕ ਜੇਬ ''ਚ ਪਾਇਆ

PM ਮੋਦੀ ਨੇ ਫਿਰ ਵਧਾਇਆ ਦੇਸ਼ ਦਾ ਮਾਣ, ਸੰਮੇਲਨ ਦੌਰਾਨ ਫਰਸ਼ ''ਤੇ ਪਏ ਤਿਰੰਗੇ ਦੇ ਸਟਿੱਕਰ ਨੂੰ ਚੁੱਕ ਜੇਬ ''ਚ ਪਾਇਆ
‎Tuesday, Nov 17, 2026।
‎ਇੰਟਰਨੈਸ਼ਨਲ ਡੈਸਕ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਟਰੰਪ ਦੀ ਮੰਗਲਵਾਰ ਨੂੰ ਫਿਲੀਪੀਨਜ਼ ਵਿਚ ਮੁਲਾਕਾਤ ਹੋਈ। ਦੋਵੇਂ ਨੇਤਾ ਰਾਜਧਾਨੀ ਮਨੀਲਾ ਵਿਚ ਹੋ ਰਹੀ ਕਵਾਡ ਮੀਟਿੰਗ ’ਚ ਸ਼ਾਮਲ ਹੋਏ। ਟਰੰਪ ਨੇ ਮੋਦੀ ਦੀ ਤਾਰੀਫ਼ ਕੀਤੀ ਅਤੇ ਕਿਹਾ ਕਿ ਉਹ ‘ਟੱਫ ਇਨਸਾਨ’ ਹਨ। ਕਵਾਡ ਮੀਟਿੰਗ ’ਚ ਪ੍ਰਧਾਨ ਮੰਤਰੀ ਮੋਦੀ, ਡੋਨਾਲਡ ਟਰੰਪ, ਜਾਪਾਨ ਦੀ ਪ੍ਰਧਾਨ ਮੰਤਰੀ ਸਾਨੇ ਤਾਕਾਈਚੀ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਸ਼ਾਮਲ ਹੋਏ ਹਨ। ਟਰੰਪ ਨੇ ਮੀਟਿੰਗ ਦੌਰਾਨ ਈਰਾਨ ’ਤੇ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਈਰਾਨ ਪਾਗਲ ਦੇਸ਼ ਹੈ। ਇਸੇ ਵਜ੍ਹਾ ਨਾਲ ਉਸ ਨੂੰ ਪ੍ਰਮਾਣੂ ਹਥਿਆਰ ਹਾਸਲ ਨਹੀਂ ਕਰਨ ਦਿੱਤੇ ਜਾ ਸਕਦੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਹੈ ਕਿ 2027 ਵਿਚ ਪਹਿਲੀ ਕਵਾਡ ਬਿਜ਼ਨੈੱਸ ਲੀਡਰਜ਼ ਫੋਰਮ ਦੀ ਮੀਟਿੰਗ ਮੁੰਬਈ ਵਿਚ ਹੋਵੇਗੀ। ਇਸ ਦੌਰਾਨ ਇਕ ਫੋਟੋ ਸੈਸ਼ਨ ਦੌਰਾਨ ਨੇਤਾਵਾਂ ਦੇ ਖੜ੍ਹੇ ਹੋਣ ਦੀ ਜਗ੍ਹਾ ਤੈਅ ਕਰਨ ਲਈ ਜ਼ਮੀਨ 'ਤੇ ਭਾਰਤੀ ਤਿਰੰਗੇ ਦੇ ਰੰਗ ਦਾ ਇੱਕ ਮਾਰਕਰ ਰੱਖਿਆ ਗਿਆ ਸੀ। ਪ੍ਰਧਾਨ ਮੰਤਰੀ ਮੋਦੀ ਨੇ ਝੁਕ ਕੇ ਉਸ ਮਾਰਕਰ ਨੂੰ ਚੁੱਕ ਲਿਆ ਅਤੇ ਆਪਣੀ ਜੇਬ ਵਿੱਚ ਰੱਖ ਲਿਆ।
‎ਇਸ ਫੋਰਮ ਵਿਚ ਭਾਰਤ, ਅਮਰੀਕਾ, ਜਾਪਾਨ ਅਤੇ ਆਸਟ੍ਰੇਲੀਆ ਦੇ ਕਾਰੋਬਾਰੀ, ਸਰਕਾਰੀ ਅਧਿਕਾਰੀ ਅਤੇ ਮਾਹਿਰ ਸ਼ਾਮਲ ਹੋਣਗੇ। ਇਸ ਦਾ ਮਕਸਦ ਚਾਰਾਂ ਦੇਸ਼ਾਂ ਵਿਚਾਲੇ ਵਪਾਰ ਅਤੇ ਕਾਰੋਬਾਰ ਨੂੰ ਹੁਲਾਰਾ ਦੇਣਾ ਹੈ। ਉਨ੍ਹਾਂ ਕਿਹਾ ਕਿ ਭਾਰਤ ਲਈ ਕਵਾਡ ਇਕ ਭਰੋਸੇਮੰਦ ਭਾਈਵਾਲੀ ਹੈ। ਉਨ੍ਹਾਂ ਕਿਹਾ ਕਿ ਸਮੁੰਦਰ ਦੀ ਸੁਰੱਖਿਆ, ਸਾਮਾਨ ਦੀ ਸਪਲਾਈ ਬਣਾਈ ਰੱਖਣ, ਨਵੀਂ ਤਕਨੀਕ ਅਤੇ ਆਫ਼ਤ ਦੇ ਸਮੇਂ ਮਦਦ ਪਹੁੰਚਾਉਣ ਵਰਗੇ ਮੁੱਦਿਆਂ ’ਤੇ ਕਵਾਡ ਮਿਲ ਕੇ ਕੰਮ ਕਰ ਰਿਹਾ ਹੈ। ਸਾਡੀ ਕੋਸ਼ਿਸ਼ ਹੈ ਕਿ ਇਨ੍ਹਾਂ ਸਾਰੇ ਮਾਮਲਿਆਂ ਵਿਚ ਚਾਰੇ ਦੇਸ਼ ਮਿਲ ਕੇ ਭਰੋਸੇਮੰਦ ਹੱਲ ਕੱਢਣ। ਟਰੰਪ ਦੀ ਪੁਤਿਨ ਨਾਲ ਹੋਣ ਵਾਲੀ ਮੁਲਾਕਾਤ ਨੂੰ ਲੈ ਕੇ ਸਵਾਲ ਪੁੱਛਿਆ ਗਿਆ। ਇਸ ’ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਅਜਿਹੀ ਮੁਲਾਕਾਤ ਹੋ ਸਕੇਗੀ ਜਾਂ ਨਹੀਂ, ਪਰ ਜੇ ਮੌਕਾ ਮਿਲਿਆ ਤਾਂ ਉਹ ਜ਼ਰੂਰ ਮਿਲਣਗੇ। ਟਰੰਪ ਨੇ ਦੱਸਿਆ ਕਿ ਪੁਤਿਨ ਚੀਨ ਜਾ ਰਹੇ ਹਨ ਅਤੇ ਉਹ ਵੀ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਮਹਿਮਾਨ ਹੋਣਗੇ।
‎
‎ਕ੍ਰਿਟੀਕਲ ਮਿਨਰਲਜ਼ ’ਤੇ ਕਵਾਡ ਦੇਸ਼ਾਂ ਵਿਚ ਸਮਝੌਤਾ
‎ਕਵਾਡ ਦੇਸ਼ਾਂ ਦੀ ਮੀਟਿੰਗ ਦੌਰਾਨ ਟਰੰਪ ਨੇ ਭਾਰਤ, ਜਾਪਾਨ ਅਤੇ ਆਸਟ੍ਰੇਲੀਆ ਨਾਲ ਕ੍ਰਿਟੀਕਲ ਮਿਨਰਲਜ਼ ਨੂੰ ਲੈ ਕੇ ਕਈ ਅਹਿਮ ਸਮਝੌਤਿਆਂ ਦਾ ਐਲਾਨ ਕੀਤਾ। ਟਰੰਪ ਨੇ ਕਿਹਾ ਕਿ ਇਨ੍ਹਾਂ ਸਮਝੌਤਿਆਂ ਦਾ ਮਕਸਦ ਚਾਰਾਂ ਦੇਸ਼ਾਂ ਦੀ ਸਪਲਾਈ ਚੇਨ ਨੂੰ ਸੁਰੱਖਿਅਤ ਕਰਨਾ ਅਤੇ ਕਿਸੇ ਇਕ ਵਿਦੇਸ਼ੀ ਸਪਲਾਇਰ ’ਤੇ ਨਿਰਭਰਤਾ ਘਟਾਉਣਾ ਹੈ। ਇਸ ਨਾਲ ਕਿਸੇ ਇਕ ਦੇਸ਼ ਨੂੰ ਦੂਜੇ ਦੇਸ਼ਾਂ ’ਤੇ ਆਰਥਿਕ ਦਬਾਅ ਬਣਾਉਣ ਦਾ ਮੌਕਾ ਨਹੀਂ ਮਿਲੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਸਮਝੌਤਿਆਂ ਨਾਲ ਚਾਰਾਂ ਦੇਸ਼ਾਂ ਦੀ ਤਾਕਤ ਵਧੇਗੀ ਅਤੇ ਉਨ੍ਹਾਂ ਦੀ ਸੁਰੱਖਿਆ ਮਜ਼ਬੂਤ ਹੋਵੇਗੀ।
‎
‎100 ਸਾਲ ਪੁਰਾਣੇ ਖ਼ਾਲਸਾ ਦੀਵਾਨ ਗੁਰਦੁਆਰੇ ਪਹੁੰਚੇ ਮੋਦੀ
‎ਪੀ.ਐੱਮ. ਮੋਦੀ ਮੰਗਲਵਾਰ ਨੂੰ ਫਿਲੀਪੀਨਜ਼ ਦੀ ਰਾਜਧਾਨੀ ਮਨੀਲਾ ਵਿਚ 100 ਸਾਲ ਤੋਂ ਵੱਧ ਪੁਰਾਣੇ ਖ਼ਾਲਸਾ ਦੀਵਾਨ ਗੁਰਦੁਆਰੇ ਪਹੁੰਚੇ। ਇੱਥੇ ਉਨ੍ਹਾਂ ਨੇ ਗੁਰਦੁਆਰੇ ਦੇ ਨਵੇਂ ਸਿਰੇ ਤੋਂ ਨਿਰਮਾਣ ਅਤੇ ਸੁਧਾਰ ਦੇ ਕੰਮ ਦਾ ਨੀਂਹ ਪੱਥਰ ਰੱਖਿਆ। ਮੋਦੀ ਨੇ ਕਿਹਾ ਕਿ ਇਸ ਪੁਰਾਣੇ ਗੁਰਦੁਆਰੇ ਵਿਚ ਆ ਕੇ ਉਨ੍ਹਾਂ ਨੂੰ ਬਹੁਤ ਚੰਗਾ ਲੱਗਾ ਅਤੇ ਉਹ ਖ਼ੁਦ ਨੂੰ ਖ਼ੁਸ਼ਕਿਸਮਤ ਮਹਿਸੂਸ ਕਰ ਰਹੇ ਹਨ। ਵਿਦੇਸ਼ ਮੰਤਰਾਲੇ ਨੇ ਸੋਸ਼ਲ ਮੀਡੀਆ ’ਤੇ ਦੱਸਿਆ ਕਿ ਖ਼ਾਲਸਾ ਦੀਵਾਨ ਮਨੀਲਾ ਦਾ ਸਭ ਤੋਂ ਪੁਰਾਣਾ ਗੁਰਦੁਆਰਾ ਹੈ। ਇਹ 100 ਸਾਲ ਤੋਂ ਵੱਧ ਸਮੇਂ ਤੋਂ ਭਾਰਤ ਅਤੇ ਫਿਲੀਪੀਨਜ਼ ਵਿਚਾਲੇ ਦੋਸਤੀ ਅਤੇ ਸੱਭਿਆਚਾਰਕ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਵਿਚ ਅਹਿਮ ਭੂਮਿਕਾ ਨਿਭਾਅ ਰਿਹਾ ਹੈ।
📲Get App