🔥 TRENDING ಬದಾಮಿ ಕುರಿ ಕಳ್ಳರ ಹಾವಳಿ वाराणसी के लालपुर‑पाण्डेयपुर में बंद म... దాసారం లింబాద్రి కుటుంబానికి TRS నాయకు... ਸੁਖਜਿੰਦਰ ਰੰਧਾਵਾ ਨੂੰ ਧਮਕੀ ਮਿਲਣ ''ਤੇ ਕੈਪ... हजारीबाग में राहुल दुबे गैंग के आरोपी... ஏற்காடு சாலையில் கார் பள்ளத்தில் கவிழ்...
21 Nov 2026•
ગુજરાતી मराठी ਪੰਜਾਬੀ বাংলা
Defence

ਪਟਿਆਲਾ 'ਚ ਪੁਲ ਡਿੱਗਣ ਦੇ ਮਾਮਲੇ 'ਤੇ DC ਦੇ ਸਖ਼ਤ ਹੁਕਮ, RTO ਨੂੰ ਰੋਜ਼ਾਨਾ ਰਿਪੋਰਟ ਦੇਣ ਦੇ ਨਿਰਦੇਸ਼

✍️ Reporter: Shamsher Singh 🗓 21 Nov 2026, 08:20 PM 👁 15
Share: 💬 WhatsApp 📘 Facebook 𝕏 Post

ਪਟਿਆਲਾ 'ਚ ਪੁਲ ਡਿੱਗਣ ਦੇ ਮਾਮਲੇ 'ਤੇ DC ਦੇ ਸਖ਼ਤ ਹੁਕਮ, RTO ਨੂੰ ਰੋਜ਼ਾਨਾ ਰਿਪੋਰਟ ਦੇਣ ਦੇ ਨਿਰਦੇਸ਼

ਪਟਿਆਲਾ 'ਚ ਪੁਲ ਡਿੱਗਣ ਦੇ ਮਾਮਲੇ 'ਤੇ DC ਦੇ ਸਖ਼ਤ ਹੁਕਮ, RTO ਨੂੰ ਰੋਜ਼ਾਨਾ ਰਿਪੋਰਟ ਦੇਣ ਦੇ ਨਿਰਦੇਸ਼
‎Saturday, Nov 21, 2026।
‎ਪਟਿਆਲਾ, ਸਨੌਰ, need24) : ਇੱਥੇ ਪਿੰਡ ਪਸਿਆਣਾ ਵਿਖੇ ਭਾਖੜਾ 'ਤੇ ਢਹਿ ਗਏ ਪੁਲ ਦਾ ਡੀ. ਸੀ. ਹਿਮਾਂਸੂ ਜੈਨ ਵਲੋਂ ਐੱਨ. ਐੱਚ. ਏ. ਆਈ. ਅਤੇ ਜਲ ਸਰੋਤ ਵਿਭਾਗ ਨੂੰ ਪੂਰਾ ਰਿਕਾਰਡ ਰੱਖਣ ਦਾ ਹੁਕਮ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਉਪਰੋਕਤ ਡਿੱਗੇ ਪੁੱਲ ਦੇ ਕਾਰਨਾਂ ਦੀ ਜਾਂਚ ਡਿਪਟੀ ਕਮਿਸ਼ਨਰ ਪਟਿਆਲਾ ਵਲੋਂ ਦਿੱਤੇ ਗਏ ਇਕ ਹੁਕਮ ਅਨੁਸਾਰ ਮਾਹਿਰਾਂ ਦੀ ਟੀਮ ਵਲੋਂ ਕਰਵਾਈ ਜਾਵੇਗੀ। ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਉਕਤ ਸਮੁੱਚੇ ਮਾਮਲੇ ਦੀ ਜਾਂਚ ਕਰਨ ਲਈ ਮਾਹਿਰਾਂ ਦੀ ਇਕ ਟੀਮ ਦਾ ਗਠਨ ਕਰਨ ਦਾ ਫ਼ੈਸਲਾ ਵੀ ਕੀਤਾ ਗਿਆ ਹੈ।
‎ਪਿੰਡ ਪਸਿਆਣਾ ਨੇੜੇ ਡਿੱਗੇ ਪੁੱਲ ਦਾ ਜਾਂਚ ਕਰਨ ਵਾਲੀ ਮਾਹਿਰਾਂ ਦੀ ਕਮੇਟੀ ਨੂੰ ਜਿੱਥੇ ਪੁਲ ਸਬੰਧੀ ਸਮੁੱਚੇ ਰਿਕਾਰਡ ਮੁਹੱਈਆ ਕਰਵਾਏ ਜਾਣੇ ਚਾਹੀਦੇ ਹਨ, ਉੱਥੇ ਹੀ ਡੀ. ਸੀ. ਵਲੋਂ ਰੀਜ਼ਨਲ ਟਰਾਂਸਪੋਰਟ ਅਧਿਕਾਰੀ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਸਮੁੱਚੇ ਜ਼ਿਲ੍ਹੇ 'ਚ ਓਵਰਲਡ ਵਾਹਨਾਂ ਦੀ ਜਾਂਚ ਕਰਨ ਅਤੇ ਕੀਤੀ ਗਈ ਕਾਰਵਾਈ ਸਬੰਧੀ ਰਿਪੋਰਟ ਰੋਜ਼ਾਨਾ ਦੇਣ।
‎ਐੱਸ. ਐੱਸ. ਪੀ. ਨੂੰ ਹਦਾਇਤਾਂ
‎ਪਟਿਆਲਾ ਦੇ ਡਿਪਟੀ ਕਮਿਸ਼ਨਰ ਵਲੋਂ ਵੱਖ-ਵੱਖ ਵਿਭਾਗਾਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ। ਇਸ ਦੇ ਚੱਲਦਿਆਂ ਪਟਿਆਲਾ ਦੇ ਸੀਨੀਅਰ ਪੁਲਸ ਕਪਤਾਨ (ਐੈੱਸ. ਐੱਸ. ਪੀ.) ਮੌਕੇ `ਤੇ ਬੈਰੀਕੇਡ ਲਗਾਉਣਗੇ ਤਾਂ ਜੋ ਉੱਥੇ ਆਵਾਜਾਈ ਨੂੰ ਸੀਮਤ ਕੀਤਾ ਜਾ ਸਕੇ, ਇਸ ਦੇ ਨਾਲ ਹੀ ਪਟਿਆਲਾ ਦੇ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ ਸੜਕਾਂ ਬੰਦ ਹੋਣ ਅਤੇ ਆਵਾਜਾਈ ਦੇ ਬਦਲਵੇਂ ਰਸਤਿਆਂ ਬਾਰੇ ਲੋਕਾਂ ਲਈ ਇੱਕ ਸਲਾਹਕਾਰ ਨੋਟਿਸ (ਟ੍ਰੈਫਿਕ ਐਡਵਾਈਜ਼ਰੀ) ਜਾਰੀ ਕਰਨਗੇ।
‎ਪਟਿਆਲਾ ਦੇ ਐੱਸ. ਡੀ. ਐੱਮ. ਅਤੇ ਡੀ. ਐੱਸ. ਪੀ. (ਟ੍ਰੈਫਿਕ) ਦੇ ਸਹਿਯੋਗ ਨਾਲ ਸਾਰੇ ਨਿਰਧਾਰਤ ਸਥਾਨਾਂ `ਤੇ ਆਵਾਜਾਈ ਦੇ ਰਸਤੇ ਬਦਲਣ ਦੀ ਵਿਵਸਥਾ ਲਾਗੂ ਕਰਨਗੇ। ਐੱਨ. ਐੱਚ. ਏ. ਆਈ. ਇਨ੍ਹਾਂ ਥਾਵਾਂ 'ਤੇ ਸੰਕੇਤ-ਚਿੰਨ੍ਹ ਅਤੇ ਰੌਸ਼ਨੀ ਦਾ ਪ੍ਰਬੰਧ ਕਰੇਗੀ ਤਾਂ ਜੋ ਪਟਿਆਲਾ ਸ਼ਹਿਰ ਦੇ ਅੰਦਰ ਸਫ਼ਰ ਕਰਨ ਵਾਲਿਆਂ ਅਤੇ ਹਾਈਵੇਅ ਰਾਹੀਂ ਲੰਘਣ ਵਾਲਿਆਂ ਨੂੰ ਆਵਾਜਾਈ ਦੀ ਭੀੜ-ਭੜੱਕੇ ਦਾ ਸਾਹਮਣਾ ਨਾ ਕਰਨਾ ਪਵੇ
📲Get App