🔥 ट्रेंडिंग अनुष्का शेट्टी ने हैदराबाद घर बेचा, टो... तेलुगु फिल्मों से स्रीलीला की अनुपस्थि... डेमोक्रेटिक सांसदों ने इरान युद्ध प्रत... सरकार ने एंटीमाइक्रोबियल निगरानी के लि... त्रिपुरा के जल एवं पूर्वी मंत्री ने कै... हिमाचल प्रदेश में साईबेरियन प्रवासी पक...
20 नव. 2026•
ગુજરાતી मराठी ਪੰਜਾਬੀ বাংলা
अपराध

ਪਰਵਿੰਦਰ ਝੋਟਾ ਕਤਲ ਮਾਮਲੇ ''ਚ ਹੁਣ ਵਿਪਨ ਦੇ ਘਰ ਪੁੱਜੀ CBI ਦੀ ਟੀਮ, ਪੜ੍ਹੋ ਕੌਣ ਹੈ ਇਹ ਸ਼ਖ਼ਸ

✍️ रिपोर्टर: Shamsher Singh 🗓 22 अक्टू. 2026, 01:28 PM 👁 73
यहाँ देखें: ▶️ YouTube
शेयर करें: 💬 WhatsApp 📘 Facebook 𝕏 Post

ਪਰਵਿੰਦਰ ਝੋਟਾ ਕਤਲ ਮਾਮਲੇ ''ਚ ਹੁਣ ਵਿਪਨ ਦੇ ਘਰ ਪੁੱਜੀ CBI ਦੀ ਟੀਮ, ਪੜ੍ਹੋ ਕੌਣ ਹੈ ਇਹ ਸ਼ਖ਼ਸ

ਪਰਵਿੰਦਰ ਝੋਟਾ ਕਤਲ ਮਾਮਲੇ ''ਚ ਹੁਣ ਵਿਪਨ ਦੇ ਘਰ ਪੁੱਜੀ CBI ਦੀ ਟੀਮ, ਪੜ੍ਹੋ ਕੌਣ ਹੈ ਇਹ ਸ਼ਖ਼ਸ
‎Thursday, Oct 22, 2026 - 12:23 PM ।
‎ਮਾਨਸਾ : ਨਸ਼ਿਆਂ ਖ਼ਿਲਾਫ਼ ਲੜਾਈ ਲੜਨ ਵਾਲੇ ਕਾਰਕੁੰਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ਦੀ ਜਾਂਚ ਕਰ ਰਹੀ ਸੀ. ਬੀ. ਆਈ. ਦੀ ਟੀਮ ਹੁਣ ਵਿਪਨ ਕੁਮਾਰ ਦੇ ਘਰ ਪਹੁੰਚੀ ਹੈ। ਜਾਣਕਾਰੀ ਮੁਤਾਬਕ ਵਿਪਨ ਉਹ ਵਿਅਕਤੀ ਦੱਸਿਆ ਜਾ ਰਿਹਾ ਹੈ, ਜੋ ਅਸ਼ਵਨੀ ਕੁਮਾਰ ਨੂੰ ਆਪਣੇ ਨਾਲ ਲੈ ਕੇ ਗਿਆ ਸੀ।
‎
‎ਇਸੇ ਸਬੰਧ 'ਚ ਸੀ. ਬੀ. ਆਈ. ਦੀ ਟੀਮ ਨੇ ਵਿਪਨ ਦੇ ਘਰ ਪਹੁੰਚ ਕੇ ਜਾਂਚ ਕੀਤੀ। ਫਿਲਹਾਲ ਸੀ. ਬੀ. ਆਈ. ਦੀ ਟੀਮ ਵੱਲੋਂ ਕੀਤੀ ਜਾ ਰਹੀ ਜਾਂਚ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਸਾਹਮਣੇ ਆਉਣ ਦੀ ਉਡੀਕ ਹੈ। ਇਸ ਮਾਮਲੇ 'ਚ ਜਾਂਚ ਏਜੰਸੀ ਦੀ ਕਾਰਵਾਈ ’ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।
‎ਦੱਸਣਯੋਗ ਹੈ ਕਿ ਸੀ. ਬੀ. ਆਈ. ਦੀ ਟੀਮ ਨੇ ਬੀਤੇ ਦਿਨ ਮਾਨਸਾ ਦੇ ਬਜ਼ਾਰਾਂ 'ਚ ਵੀ ਲੋਕਾਂ ਅਤੇ ਦੁਕਾਨਦਾਰਾਂ ਤੋਂ ਪੁੱਛਗਿੱਛ ਕੀਤੀ ਸੀ। ਇਸ ਤੋਂ ਪਹਿਲਾਂ ਟੀਮ ਨੇ ਝੋਟਾ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਸੀ
📲Get App