🔥 TRENDING Amaravati Phase-2 land pooling secures... 80 Andhra Fishermen Stranded at Odisha... Devotee to Offer 121 kg of Gold at Tir... Gujarat Cough Syrup Scam Expands to Ne... Gujarat CM Patel Calls for Media‑Gover... Gujarat Surpasses Maharashtra as India...
26 Nov 2026•
ગુજરાતી मराठी ਪੰਜਾਬੀ বাংলা
International

Birthright Citizenship ਰਹੇਗੀ ਬਰਕਰਾਰ !  ਅਦਾਲਤ ਨੇ ਟਰੰਪ ਦੇ ਫ਼ੈਸਲੇ ''ਤੇ ਲਾਈ ਰੋਕ

✍️ Reporter: Shamsher Singh 🗓 26 Nov 2026, 12:25 PM 👁 17
Share: 💬 WhatsApp 📘 Facebook 𝕏 Post
Birthright Citizenship ਰਹੇਗੀ ਬਰਕਰਾਰ !  ਅਦਾਲਤ ਨੇ ਟਰੰਪ ਦੇ ਫ਼ੈਸਲੇ ''ਤੇ ਲਾਈ ਰੋਕ
‎Thursday, Nov 26, 2026 ।
‎ਵਾਸ਼ਿੰਗਟਨ (ਆਈਏਐਨਐਸ): ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਇਕ ਫ਼ੈਸਲੇ 'ਤੇ ਅਦਾਲਤ ਨੇ ਰੋਕ ਲਗਾ ਦਿੱਤੀ ਹੈ। ਹਾਲ ਹੀ ਵਿਚ ਵਾਸ਼ਿੰਗਟਨ ਦੀ ਇੱਕ ਫੈਡਰਲ ਅਦਾਲਤ ਨੇ ਰਾਸ਼ਟਰਪਤੀ ਟਰੰਪ ਦੁਆਰਾ ਜਨਮ ਅਧਿਕਾਰ ਨਾਗਰਿਕਤਾ ਨੂੰ ਸੀਮਤ ਕਰਨ ਦੀ ਤਾਜ਼ਾ ਕੋਸ਼ਿਸ਼ 'ਤੇ ਰੋਕ ਲਗਾ ਦਿੱਤੀ ਹੈ। 'ਅਮੈਰਿਕਨ ਸਿਵਿਲ ਲਿਬਰਟੀਜ਼ ਯੂਨੀਅਨ' (ACLU) ਅਨੁਸਾਰ ਅਦਾਲਤ ਨੇ ਇਹ ਰੋਕ ਪੀੜਤ ਪਰਿਵਾਰਾਂ ਵੱਲੋਂ ਦਾਇਰ 'ਨਾਥਨ ਬਨਾਮ ਟਰੰਪ' ਮਾਮਲੇ ਵਿੱਚ ਸੁਣਵਾਈ ਕਰਦਿਆਂ ਲਗਾਈ ਹੈ।
‎
‎ਇਹ ਫੈਸਲਾ ਅਗਸਤ ਦੇ ਉਸ ਕਾਰਜਕਾਰੀ ਹੁਕਮ ਨਾਲ ਸਬੰਧਤ ਹੈ, ਜਿਸ ਵਿੱਚ ਅਮਰੀਕਾ ਵਿੱਚ ਪੈਦਾ ਹੋਏ ਬੱਚਿਆਂ ਦੀਆਂ ਕੁਝ ਹੋਰ ਸ਼੍ਰੇਣੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਅਦਾਲਤ ਨੇ ਸਪੱਸ਼ਟ ਕੀਤਾ ਹੈ ਕਿ ਰਾਸ਼ਟਰਪਤੀ ਟਰੰਪ ਅਮਰੀਕਾ ਦੀਆਂ ਸਰਹੱਦਾਂ ਅੰਦਰ ਜਨਮੇ ਅਤੇ ਦੇਸ਼ ਦੇ ਕਾਨੂੰਨਾਂ ਦੇ ਅਧੀਨ ਆਉਣ ਵਾਲੇ ਬੱਚਿਆਂ ਲਈ ਜਨਮ ਅਧਿਕਾਰ ਨਾਗਰਿਕਤਾ ਦੀ ਸੰਵਿਧਾਨਕ ਗਾਰੰਟੀ ਵਿੱਚ ਨਵੀਆਂ ਛੋਟਾਂ  ਸ਼ਾਮਲ ਨਹੀਂ ਕਰ ਸਕਦੇ।
‎ਇਨ੍ਹਾਂ ਨਵੀਆਂ ਪਾਬੰਦੀਆਂ ਵਿਰੁੱਧ ACLU, ਏਸ਼ੀਅਨ ਲਾਅ ਕਾਕਸ (Asian Law Caucus), NAACP ਲੀਗਲ ਡਿਫੈਂਸ ਐਂਡ ਐਜੂਕੇਸ਼ਨਲ ਫੰਡ ਅਤੇ ਡੈਮੋਕ੍ਰੇਸੀ ਡਿਫੈਂਡਰਜ਼ ਫੰਡ ਨੇ 28 ਸਤੰਬਰ ਨੂੰ ਵਾਸ਼ਿੰਗਟਨ ਵਿੱਚ ਸਾਂਝੇ ਤੌਰ 'ਤੇ ਮੁਕੱਦਮਾ ਦਰਜ ਕਰਵਾਇਆ ਸੀ। ਅਦਾਲਤ ਦੇ ਇਸ ਫੈਸਲੇ ਨਾਲ ਜੂਨ ਦੇ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਇੱਕ ਵਾਰ ਫਿਰ ਟਰੰਪ ਦੀਆਂ ਨਾਗਰਿਕਤਾ ਨੀਤੀਆਂ ਨੂੰ ਵੱਡਾ ਝਟਕਾ ਲੱਗਾ ਹੈ ਅਤੇ ਪ੍ਰਭਾਵਿਤ ਪਰਿਵਾਰਾਂ ਨੂੰ ਵੱਡੀ ਰਾਹਤ ਮਿਲੀ ਹੈ।
📲Get App