🔥 TRENDING ସାଇକ୍ଲୋନ୍ ଆକ୍ବାନ୍: ଢେଙ୍କାନାଳ ପୌରପାଳିକା... US Companies Ramp Up Design and Resear... Ahmedabad Hosts Third All India Police... Karnataka vs Jharkhand: Match Preview... Delhi’s AQI Soars to 280 as Toxic Air... Amar Ujala Launches Live Bihar News Up...
20 Nov 2026•
ગુજરાતી मराठी ਪੰਜਾਬੀ বাংলা
Travel

Air India Express ਦਾ ਜਹਾਜ਼ ਹਾਦਸੇ ਦਾ ਸ਼ਿਕਾਰ, ਬੈਂਗਲੁਰੂ ’ਚ ਹੋਈ ਐਮਰਜੈਂਸੀ ਲੈਂਡਿੰਗ

✍️ Reporter: Shamsher Singh 🗓 21 Oct 2026, 08:58 AM 👁 243
Share: 💬 WhatsApp 📘 Facebook 𝕏 Post

Air India Express ਦਾ ਜਹਾਜ਼ ਹਾਦਸੇ ਦਾ ਸ਼ਿਕਾਰ, ਬੈਂਗਲੁਰੂ ’ਚ ਹੋਈ ਐਮਰਜੈਂਸੀ ਲੈਂਡਿੰਗ

Air India Express ਦਾ ਜਹਾਜ਼ ਹਾਦਸੇ ਦਾ ਸ਼ਿਕਾਰ, ਬੈਂਗਲੁਰੂ ’ਚ ਹੋਈ ਐਮਰਜੈਂਸੀ ਲੈਂਡਿੰਗ
‎Wednesday, Oct 21, 2026 -।
‎ਬੈਂਗਲੁਰੂ (ਏਜੰਸੀ) - ਆਂਧਰਾ ਪ੍ਰਦੇਸ਼ ਦੇ ਭੋਗਪੁਰਮ ਤੋਂ ਬੈਂਗਲੁਰੂ ਆ ਰਹੇ ਏਅਰ ਇੰਡੀਆ ਐਕਸਪ੍ਰੈੱਸ ਦੇ ਇਕ ਹਵਾਈ ਜਹਾਜ਼ IX2065 ਨਾਲ ਇਕ ਪੰਛੀ ਟਕਰਾਅ ਗਿਆ, ਜਿਸ ਕਾਰਨ ਜਹਾਜ਼ ਦੀ ਸਥਾਨਕ ਹਵਾਈ ਅੱਡੇ ’ਤੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਅਧਿਕਾਰਤ ਸੂਤਰਾਂ ਨੇ ਮੰਗਲਵਾਰ ਦੱਸਿਆ ਕਿ ਜਹਾਜ਼ ’ਚ 148 ਮੁਸਾਫਰ ਸਵਾਰ ਸਨ। ਇਸ ਘਟਨਾ ’ਚ ਕਿਸੇ ਮੁਸਾਫਰ ਜਾਂ ਅਮਲੇ ਦੇ ਮੈਂਬਰਾਂ ਨੂੰ ਕੋਈ ਸੱਟ ਨਹੀਂ ਲੱਗੀ। ਜਿਸ ਸਮੇਂ ਇਹ ਘਟਨਾ ਵਾਪਰੀ ਉਸ ਸਮੇਂ ਹਫ਼ੜਾ-ਦਫ਼ੜੀ ਮਚ ਗਈ।
‎
‎ਇਸ ਮਾਮਲੇ ਦਾ ਪਤਾ ਲੱਗਣ ਤੋਂ ਬਾਅਦ ਮਿਆਰੀ ਸੁਰੱਖਿਆ ਪ੍ਰਕਿਰਿਆਵਾਂ ਅਨੁਸਾਰ ਤਕਨੀਕੀ ਟੀਮਾਂ ਨੇ ਜਹਾਜ਼ ਅਤੇ ਇਸ ਦੇ ਇੰਜਣਾਂ ਦਾ ਮੁਆਇਨਾ ਕੀਤਾ ਤਾਂ ਜੋ ਇਹ ਪਤਾ ਲਾਇਆ ਜਾ ਸਕੇ ਕਿ ਕੀ ਕੋਈ ਨੁਕਸਾਨ ਹੋਇਆ ਹੈ? ਏਅਰ ਇੰਡੀਆ ਐਕਸਪ੍ਰੈੱਸ ਦੇ ਬੁਲਾਰੇ ਨੇ ਕਿਹਾ ਕਿ ਸਾਡੀ ਭੋਗਪੁਰਮ-ਬੈਂਗਲੁਰੂ ਉਡਾਣ ਦੌਰਾਨ ਇਕ ਪੰਛੀ ਜਹਾਜ਼ ਨਾਲ ਟਕਰਾਅ ਗਿਆ ਸੀ। ਲੈਂਡਿੰਗ ਤੋਂ ਬਾਅਦ ਜਹਾਜ਼ ਨੂੰ ਪਾਰਕਿੰਗ ਸਟੈਂਡ 'ਤੇ ਲਿਜਾਇਆ ਗਿਆ। ਜਹਾਜ਼ ਦਾ ਮੁਆਇਨਾ ਕੀਤਾ ਗਿਆ ਤੇ ਉਸ ਨੂੰ ਉਡਾਣ ਲਈ ਸੁਰੱਖਿਅਤ ਕਰਾਰ ਦਿੱਤਾ ਗਿਆ ਹੈ। ਸਾਡੇ ਸੰਚਾਲਨ ’ਤੇ ਕੋਈ ਮਾੜਾ ਅਸਰ ਨਹੀਂ ਪਿਆ।
📲Get App