🔥 ट्रेंडिंग 🏏 वैभव सूर्यवंशी का ऐतिहासिक धमाका, ल... 51 बसों में सवार होकर गंगा स्नान को नि... દાહોદમાં મનરેગા યોજનાની ગેરરીતિઓમાં સર... नांदेडमध्ये पाण्याच्या टाकी बांधकामात... दुषकर्म के दो आरोपी गए जेल ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਕੀਰਤਨ ਦਾ...
24 नव. 2026•
ગુજરાતી मराठी ਪੰਜਾਬੀ বাংলা
विदेश

ਦਵਾਈਆਂ ਦੇ ਮੁੱਲ ''ਚ 99 ਫੀਸਦੀ ਤੱਕ ਦਾ ਭਾਰੀ ਵਾਧਾ ! ਗੁਆਂਢੀ ਮੁਲਕ ''ਚ ਮਚੀ ਹਾਹਾਕਾਰ

✍️ रिपोर्टर: Shamsher Singh 🗓 24 नव. 2026, 05:31 PM 👁 26
शेयर करें: 💬 WhatsApp 📘 Facebook 𝕏 Post

ਦਵਾਈਆਂ ਦੇ ਮੁੱਲ ''ਚ 99 ਫੀਸਦੀ ਤੱਕ ਦਾ ਭਾਰੀ ਵਾਧਾ ! ਗੁਆਂਢੀ ਮੁਲਕ ''ਚ ਮਚੀ ਹਾਹਾਕਾਰ

ਦਵਾਈਆਂ ਦੇ ਮੁੱਲ ''ਚ 99 ਫੀਸਦੀ ਤੱਕ ਦਾ ਭਾਰੀ ਵਾਧਾ ! ਗੁਆਂਢੀ ਮੁਲਕ ''ਚ ਮਚੀ ਹਾਹਾਕਾਰ
‎Tuesday, Nov 24, 2026।
‎ਇਸਲਾਮਾਬਾਦ (ਏਐੱਨਆਈ): ਪਾਕਿਸਤਾਨ ਵਿੱਚ ਸਰਕਾਰ ਦੁਆਰਾ ਡੀ-ਰੈਗੂਲੇਸ਼ਨ ਨੀਤੀ ਹਟਾਉਣ ਤੋਂ ਬਾਅਦ ਦਵਾਈਆਂ ਦੀਆਂ ਕੀਮਤਾਂ ਵਿੱਚ 99 ਫੀਸਦੀ ਤੋਂ ਵੀ ਜ਼ਿਆਦਾ ਦਾ ਵੱਡਾ ਵਾਧਾ ਦਰਜ ਕੀਤਾ ਗਿਆ ਹੈ। 'ਕੰਪਟੀਸ਼ਨ ਕਮਿਸ਼ਨ ਆਫ਼ ਪਾਕਿਸਤਾਨ' (CCP) ਦੁਆਰਾ ਕੀਤੇ ਗਏ ਇੱਕ ਅਧਿਐਨ ਅਨੁਸਾਰ ਗੈਰ-ਜ਼ਰੂਰੀ ਦਵਾਈਆਂ ਤੋਂ ਸਰਕਾਰੀ ਕੰਟਰੋਲ ਹਟਾਉਣ ਤੋਂ ਬਾਅਦ ਫਾਰਮਾਸਿਊਟੀਕਲ ਕੰਪਨੀਆਂ ਨੇ ਕਈ ਜ਼ਰੂਰੀ ਦਵਾਈਆਂ ਦੇ ਮੁੱਲ ਵਿੱਚ ਅਪ੍ਰਤੱਖ ਵਾਧਾ ਕਰ ਦਿੱਤਾ ਹੈ, ਜਿਸ ਨਾਲ ਆਮ ਜਨਤਾ 'ਤੇ ਮਹਿੰਗਾਈ ਦੀ ਭਾਰੀ ਮਾਰ ਪੈ ਰਹੀ ਹੈ।
‎
‎ਸੀ.ਸੀ.ਪੀ. ਦੀ ਰਿਪੋਰਟ 'ਦਿ ਐਕਸਪ੍ਰੈਸ ਟ੍ਰਿਬਿਊਨ' ਦੇ ਹਵਾਲੇ ਨਾਲ ਸਾਹਮਣੇ ਆਈ ਹੈ, ਜਿਸ ਵਿੱਚ ਦੱਸਿਆ ਗਿਆ ਹੈ ਕਿ ਸਭ ਤੋਂ ਵੱਧ ਵਾਧਾ ਅੱਖਾਂ ਦੇ ਇਲਾਜ ਦੀਆਂ ਦਵਾਈਆਂ ਵਿੱਚ 99.3 ਫੀਸਦੀ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਚਮੜੀ ਸਬੰਧੀ ਦਵਾਈਆਂ ਦੀਆਂ ਕੀਮਤਾਂ ਵਿਚ 77.9 ਫੀਸਦੀ ਵਾਧਾ, ਮਿਨਰਲਸ ਅਤੇ ਮਲਟੀਵਿਟਾਮਿਨ ਵਿਚ 64.8 ਫੀਸਦੀ ਵਾਧਾ, ਨਿਊਰੋਲੋਜੀ ਅਤੇ ਸਾਈਕਾਇਟਰੀ ਦੀਆਂ ਦਵਾਈਆਂ ਵਿਚ 24.7 ਫੀਸਦੀ ਵਾਧਾ, ਸ਼ੂਗਰ (ਡਾਇਬਟੀਜ਼) ਤੇ ਐਂਡੋਕ੍ਰਿਨੋਲੋਜੀ ਦਵਾਈਆਂ ਦੀਆਂ ਕੀਮਤਾਂ ਵਿਚ 23.6 ਫੀਸਦੀ ਵਾਧਾ, ਫਰਟੀਲਿਟੀ ਦਵਾਈਆਂ ਵਿਚ 7.5 ਫੀਸਦੀ ਵਾਧਾ ਦੇਖਿਆ ਗਿਆ।
📲Get App