🔥 TRENDING गोधरा के पॉलन बाज़ार में स्थित रानी मस... उमरीतील प्रेरणा भवनात रविवार स्वच्छता... समरदह में हैप्पी फैमिली रेस्टोरेंट का... ''ਮੈਂ ਕਿਹਾ ਸੋਨਾ ਘੱਟ ਖ਼ਰੀਦੋ, ਲੋਕਾਂ ਨੇ ਗ... बोकारो में DPS स्कूल बस और टोटो की टक्... 22, 23, 24, 25 ਤੇ 26 ਨਵੰਬਰ ਨੂੰ ਪਵੇਗਾ ਭ...
21 Nov 2026•
ગુજરાતી मराठी ਪੰਜਾਬੀ বাংলা
Sports

''ਨਰਵਸ 90'' ਵਿੱਚ ਫਸੇ ਗਿੱਲ; ਧੋਨੀ ਤੋਂ ਬਾਅਦ ਅਜਿਹਾ ਕਰਨ ਵਾਲੇ ਬਣੇ ਦੂਜੇ ਭਾਰਤੀ ਕਪਤਾਨ

✍️ Reporter: Shamsher Singh 🗓 21 Nov 2026, 07:55 PM 👁 21
Share: 💬 WhatsApp 📘 Facebook 𝕏 Post

''ਨਰਵਸ 90'' ਵਿੱਚ ਫਸੇ ਗਿੱਲ; ਧੋਨੀ ਤੋਂ ਬਾਅਦ ਅਜਿਹਾ ਕਰਨ ਵਾਲੇ ਬਣੇ ਦੂਜੇ ਭਾਰਤੀ ਕਪਤਾਨ

''ਨਰਵਸ 90'' ਵਿੱਚ ਫਸੇ ਗਿੱਲ; ਧੋਨੀ ਤੋਂ ਬਾਅਦ ਅਜਿਹਾ ਕਰਨ ਵਾਲੇ ਬਣੇ ਦੂਜੇ ਭਾਰਤੀ ਕਪਤਾਨ
‎Saturday, Nov 21, 2026 ।
‎
‎ਵੈਲਿੰਗਟਨ : ਵੈਲਿੰਗਟਨ ਵਿੱਚ ਨਿਊਜ਼ੀਲੈਂਡ ਵਿਰੁੱਧ ਟੈਸਟ ਸੈਂਕੜਾ ਲਗਾਉਣ ਦਾ ਸ਼ੁਭਮਨ ਗਿੱਲ ਦਾ ਇੰਤਜ਼ਾਰ ਇੱਕ ਵਾਰ ਫਿਰ ਨਿਰਾਸ਼ਾ ਵਿੱਚ ਬਦਲ ਗਿਆ। ਭਾਰਤੀ ਕਪਤਾਨ 98 ਦੌੜਾਂ 'ਤੇ ਆਊਟ ਹੋ ਗਏ, ਜਿਸ ਨਾਲ ਉਨ੍ਹਾਂ ਦੇ ਕਰੀਅਰ ਵਿੱਚ 'ਨਰਵਸ 90' (90 ਤੋਂ 99 ਦੇ ਵਿਚਕਾਰ ਆਊਟ ਹੋਣ) ਦਾ ਸਿਲਸਿਲਾ ਹੋਰ ਲੰਬਾ ਹੋ ਗਿਆ। ਪਹਿਲੇ ਟੈਸਟ ਦੇ ਤੀਜੇ ਦਿਨ ਗਿੱਲ ਦਾ ਆਊਟ ਹੋਣਾ ਚੌਥੀ ਵਾਰ ਸੀ, ਜਦੋਂ ਉਹ ਟੈਸਟ ਕ੍ਰਿਕਟ ਵਿੱਚ 90 ਦੌੜਾਂ ਤਾਂ ਪਾਰ ਕਰ ਗਏ, ਪਰ ਸੈਂਕੜੇ ਤੱਕ ਨਹੀਂ ਪਹੁੰਚ ਸਕੇ। ਦਿਲਚਸਪ ਗੱਲ ਇਹ ਹੈ ਕਿ ਟੈਸਟ ਇਤਿਹਾਸ ਵਿੱਚ ਨਿਊਜ਼ੀਲੈਂਡ ਵਿਰੁੱਧ 90ਵਿਆਂ ਵਿੱਚ ਆਊਟ ਹੋਣ ਵਾਲੇ ਉਹ ਕੇਵਲ ਦੂਜੇ ਭਾਰਤੀ ਕਪਤਾਨ ਬਣ ਗਏ ਹਨ।
‎
‎26 ਸਾਲਾ ਗਿੱਲ ਸੈਂਕੜੇ ਵੱਲ ਮਜ਼ਬੂਤੀ ਨਾਲ ਵਧ ਰਹੇ ਸਨ। ਉਨ੍ਹਾਂ ਨੇ 146 ਗੇਂਦਾਂ ਦੀ ਆਪਣੀ ਪਾਰੀ ਵਿੱਚ 9 ਚੌਕੇ ਅਤੇ 2 ਛੱਕੇ ਲਗਾਏ, ਪਰ ਜੈਕਬ ਡਫ਼ੀ ਨੇ ਉਨ੍ਹਾਂ ਨੂੰ ਆਊਟ ਕਰ ਦਿੱਤਾ, ਜਿਸ ਨਾਲ ਉਹ ਸੈਂਕੜੇ ਤੋਂ ਮਹਿਜ਼ 2 ਦੌੜਾਂ ਦੂਰ ਰਹਿ ਗਏ। ਪਿਛਲੇ 5 ਸਾਲਾਂ ਵਿੱਚ, ਗਿੱਲ 4 ਵਾਰ ਸੈਂਕੜੇ ਦੇ ਕਰੀਬ ਪਹੁੰਚ ਕੇ ਆਊਟ ਹੋਏ ਹਨ। ਸਭ ਤੋਂ ਪਹਿਲਾਂ 2021 ਵਿੱਚ ਬ੍ਰਿਸਬੇਨ ਵਿੱਚ ਆਸਟ੍ਰੇਲੀਆ ਵਿਰੁੱਧ ਉਹ 91 ਦੌੜਾਂ 'ਤੇ ਆਊਟ ਹੋਏ, ਫਿਰ 2024 ਵਿੱਚ ਰਾਜਕੋਟ ਵਿੱਚ ਇੰਗਲੈਂਡ ਵਿਰੁੱਧ ਵੀ 91 ਦੌੜਾਂ 'ਤੇ ਹੀ ਆਊਟ ਹੋਏ। ਉਸੇ ਸਾਲ ਬਾਅਦ ਵਿੱਚ, ਮੁੰਬਈ ਵਿੱਚ ਨਿਊਜ਼ੀਲੈਂਡ ਵਿਰੁੱਧ ਉਹ 90 ਦੌੜਾਂ 'ਤੇ ਆਊਟ ਹੋਏ ਅਤੇ ਹੁਣ ਵੈਲਿੰਗਟਨ ਵਿੱਚ 98 ਦੌੜਾਂ 'ਤੇ ਆਊਟ ਹੋ ਗਏ।
‎
‎ਵੈਲਿੰਗਟਨ ਵਿੱਚ ਉਨ੍ਹਾਂ ਦੇ ਆਊਟ ਹੋਣ ਨਾਲ ਐੱਮ.ਐੱਸ. ਧੋਨੀ ਨਾਲ ਨਿਊਜ਼ੀਲੈਂਡ ਵਿਰੁੱਧ ਵਾਪਰੀ ਅਜਿਹੀ ਹੀ ਇੱਕ ਘਟਨਾ ਦੀਆਂ ਯਾਦਾਂ ਤਾਜ਼ਾ ਹੋ ਗਈਆ। 2010 ਵਿੱਚ ਨਾਗਪੁਰ ਵਿੱਚ, ਨਿਊਜ਼ੀਲੈਂਡ ਦੇ ਕਪਤਾਨ ਡੈਨੀਅਲ ਵਿਟੋਰੀ ਨੇ ਧੋਨੀ ਨੂੰ 98 ਦੌੜਾਂ 'ਤੇ ਆਊਟ ਕੀਤਾ ਸ। ਇਸ ਤਰ੍ਹਾਂ, ਗਿੱਲ ਟੈਸਟ ਕ੍ਰਿਕਟ ਵਿੱਚ ਨਿਊਜ਼ੀਲੈਂਡ (ਬਲੈਕ ਕੈਪਸ) ਵਿਰੁੱਧ 90ਵਿਆਂ ਵਿੱਚ ਆਊਟ ਹੋਣ ਵਾਲੇ ਦੂਜੇ ਭਾਰਤੀ ਕਪਤਾਨ ਬਣ ਗਏ ਹਨ।
📲Get App