🔥 ट्रेंडिंग हरियाणा सरकार ने 32 IFS अधिकारियों का... उत्तर भारत में सर्दियों का वायु प्रदूष... सीजीबीएसई ने 2027 के 10वीं और 12वीं बो... छत्तीसगढ़ ने 341 पीएम शृंखला स्कूलों म... छत्तीसगढ़ ने 6,691 गांवों के लिए 733 क... लखनऊवाल में एएपी ने पूर्व विधायक के कि...
20 नव. 2026•
ગુજરાતી मराठी ਪੰਜਾਬੀ বাংলা
सरकारी योजना

ਸਿਰਫ਼ 642 ਰੁਪਏ ''ਚ ਮਿਲੇਗਾ ਗੈਸ ਸਿਲੰਡਰ ! ਉੱਜਵਲਾ ਯੋਜਨਾ ਦੇ ਲਾਭਪਾਤਰੀਆਂ ਲਈ ਖ਼ਾਸ ਖ਼ਬਰ

✍️ रिपोर्टर: Shamsher Singh 🗓 18 नव. 2026, 12:36 PM 👁 50
शेयर करें: 💬 WhatsApp 📘 Facebook 𝕏 Post

ਸਿਰਫ਼ 642 ਰੁਪਏ ''ਚ ਮਿਲੇਗਾ ਗੈਸ ਸਿਲੰਡਰ ! ਉੱਜਵਲਾ ਯੋਜਨਾ ਦੇ ਲਾਭਪਾਤਰੀਆਂ ਲਈ ਖ਼ਾਸ ਖ਼ਬਰ

ਸਿਰਫ਼ 642 ਰੁਪਏ ''ਚ ਮਿਲੇਗਾ ਗੈਸ ਸਿਲੰਡਰ ! ਉੱਜਵਲਾ ਯੋਜਨਾ ਦੇ ਲਾਭਪਾਤਰੀਆਂ ਲਈ ਖ਼ਾਸ ਖ਼ਬਰ
‎Wednesday, Nov 18, 2026 ।
‎ਨੈਸ਼ਨਲ ਡੈਸਕ : ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦਾ ਲਾਭ ਲੈਣ ਵਾਲੇ ਲਾਭਪਾਤੀਆਂ ਲਈ ਇਹ ਖ਼ਬਰ ਬਹੁਤ ਖ਼ਾਸ ਹੈ। ਇਸ ਯੋਜਨਾ ਦਾ ਲਾਭ ਲੈਣ ਵਾਲੇ ਜਿਹੜੇ ਲੋਕਾਂ ਕੋਲ ਗੈਸ ਕੁਨੈਕਸ਼ਨ ਹੈ, ਉਨ੍ਹਾਂ ਨੂੰ 14.2 ਕਿਲੋਗ੍ਰਾਮ ਦਾ LPG ਗੈਸ ਸਿਲੰਡਰ ਸਿਰਫ਼ 642 ਰੁਪਏ ਦਾ ਮਿਲ ਰਿਹਾ ਹੈ। ਇਸ ਤੋਂ ਇਲਾਵਾ ਸਰਕਾਰ 300 ਰੁਪਏ ਦੀ ਸਿੱਧੀ ਸਬਸਿਡੀ ਲਾਭਪਾਤਰੀਆਂ ਦੇ ਖਾਤਿਆਂ ਵਿਚ ਪ੍ਰਦਾਨ ਕਰਵਾ ਰਹੀ ਹੈ, ਜਿਸ ਨਾਲ ਸਬਸਿਡੀ ਦੇ ਨਾਲ-ਨਾਲ ਹੋਰ ਵਾਧੂ ਸਰਕਾਰੀ ਸਹਾਇਤਾ ਵੀ ਸ਼ਾਮਲ ਕੀਤੀ ਜਾ ਰਹੀ ਹੈ।
‎ਦੱਸ ਦੇਈਏ ਕਿ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਅਧੀਨ ਰਜਿਸਟਰਡ ਯੋਗ ਗਰਮੀ ਪਰਿਵਾਰਾਂ ਨੂੰ ਹੀ ਇਸ ਸਹੂਲਤ ਦਾ ਲਾਭ ਮਿਲ ਰਿਹਾ ਹੈ। ਦਿੱਲੀ ਵਿਚ ਆਮ ਘਰੇਲੂ ਖਪਤਕਾਰਾਂ ਲਈ 14.02 ਕਿਲੋਗ੍ਰਾਮ ਵਾਲੇ ਗੈਸ ਸਿਲੰਡਰ ਦੀ ਕੀਮਤ 942 ਦੱਸੀ ਜਾ ਰਹੀ ਹੈ। ਇਸ ਤੋਂ ਇਲਾਵਾ ਉਜਵਲਾ ਯੋਜਨਾ ਦੇ ਯੋਗ ਲਾਭਪਾਤਰੀਆਂ ਨੂੰ ਉਨ੍ਹਾਂ ਦੇ ਖਾਤਿਆਂ ਵਿਚ 300 ਰੁਪਏ ਦੀ ਸਬਸਿਡੀ ਮਿਲਣ ਤੋਂ ਬਾਅਦ ਉਸ ਦੀ ਪ੍ਰਭਾਵੀ ਕੀਮਤ 642 ਰੁਪਏ ਰਹਿ ਜਾਂਦੀ ਹੈ। ਗੈਸ ਸਿਲੰਡਰ ਦੀ 642 ਰੁਪਏ ਕੀਮਤ ਸਾਰੇ ਗੈਸ ਖਪਤਕਾਰਾਂ 'ਤੇ ਲਾਗੂ ਨਹੀਂ ਹੈ। ਇਹ ਦਿੱਲੀ ਵਿੱਚ ਯੋਗ PMUY ਲਾਭਪਾਤਰੀਆਂ ਲਈ ਹੀ ਪ੍ਰਭਾਵੀ ਹੈ।
‎ਇੰਡੀਅਨ ਆਇਲ ਦੁਆਰਾ ਸਾਂਝੀ ਕੀਤੀ ਗਈ ਜਾਣਕਾਰੀ ਦੇ ਅਨੁਸਾਰ, ਦਿੱਲੀ ਵਿੱਚ 14.2 ਕਿਲੋਗ੍ਰਾਮ ਘਰੇਲੂ ਐਲਪੀਜੀ ਸਿਲੰਡਰ ਦੀ ਸਪਲਾਈ ਲਾਗਤ ₹1,267.24 ਹੈ। ਨਵੇਂ ਨਿਯਮਾਂ ਅਨੁਸਾਰ ਹੁਣ 300 ਰੁਪਏ ਦੀ ਇਸ ਵਾਧੂ ਸਬਸਿਡੀ ਦਾ ਲਾਭ ਇੱਕ ਸਾਲ ਵਿੱਚ ਵੱਧ ਤੋਂ ਵੱਧ 4 ਗੈਸ ਸਿਲੰਡਰਾਂ 'ਤੇ ਹੀ ਦਿੱਤਾ ਜਾਵੇਗਾ। ਕੇਂਦਰ ਸਰਕਾਰ ਨੇ ਅਕਤੂਬਰ 2023 ਵਿੱਚ ਉੱਜਵਲਾ ਲਾਭਪਾਤਰੀਆਂ ਲਈ ਪ੍ਰਤੀ 14.2 ਕਿਲੋਗ੍ਰਾਮ ਸਿਲੰਡਰ ₹300 ਦੀ ਸਬਸਿਡੀ ਦਾ ਟੀਚਾ ਨਿਰਧਾਰਤ ਕੀਤਾ ਸੀ। ਇਸ ਯੋਜਨਾ ਦੇ ਤਹਿਤ PMUY ਐਲਪੀਜੀ ਕੁਨੈਕਸ਼ਨ ਮੁੱਖ ਤੌਰ 'ਤੇ ਗਰੀਬ ਪਰਿਵਾਰਾਂ ਦੀਆਂ ਬਾਲਗ ਔਰਤਾਂ ਨੂੰ ਦਿੱਤੇ ਜਾਂਦੇ ਹਨ। ਪ੍ਰਧਾਨ ਮੰਤਰੀ ਉੱਜਵਲਾ ਯੋਜਨਾ (ਪੀਐਮ-ਉਜਵਲਾ ਯੋਜਨਾ) ਮਈ 2016 ਵਿੱਚ ਸ਼ੁਰੂ ਕੀਤੀ ਗਈ ਸੀ, ਜਿਸਦਾ ਉਦੇਸ਼ ਗਰੀਬ ਪਰਿਵਾਰਾਂ ਦੀਆਂ ਬਾਲਗ ਔਰਤਾਂ ਨੂੰ ਐਲਪੀਜੀ ਕੁਨੈਕਸ਼ਨ ਪ੍ਰਦਾਨ ਕਰਨਾ ਸੀ।
📲Get App