🔥 TRENDING 1,152 Gujarat Police Officers Set to P... Gujarat Inaugurates 3D Virtual Museum... Gujarat's new waste-to-energy policy o... Thieves steal Rs 1.25 crore of jewelle... Balaghat Air Hostess Murder Case: Vide... ଭୁବନେଶ୍ୱରରେ ଆଗାମୀ ୩ ଘଣ୍ଟାରେ ବର୍ଷା ଏବଂ...
20 Nov 2026•
ગુજરાતી मराठी ਪੰਜਾਬੀ বাংলা
International

ਕੈਨੇਡਾ ਦੀਆਂ ਚੋਣਾਂ ''ਚ ਪੰਜਾਬੀਆਂ ਨੇ ਕਰਾਈ ਬੱਲੇ-ਬੱਲੇ, 6 ਪੰਜਾਬਣਾਂ ਬਣੀਆਂ ਕੌਂਸਲਰ

✍️ Reporter: Shamsher Singh 🗓 19 Oct 2026, 07:25 PM 👁 95
Watch on: ▶️ YouTube
Share: 💬 WhatsApp 📘 Facebook 𝕏 Post

ਕੈਨੇਡਾ ਦੀਆਂ ਚੋਣਾਂ ''ਚ ਪੰਜਾਬੀਆਂ ਨੇ ਕਰਾਈ ਬੱਲੇ-ਬੱਲੇ, 6 ਪੰਜਾਬਣਾਂ ਬਣੀਆਂ ਕੌਂਸਲਰ

ਕੈਨੇਡਾ ਦੀਆਂ ਚੋਣਾਂ ''ਚ ਪੰਜਾਬੀਆਂ ਨੇ ਕਰਾਈ ਬੱਲੇ-ਬੱਲੇ, 6 ਪੰਜਾਬਣਾਂ ਬਣੀਆਂ ਕੌਂਸਲਰ
‎Monday, Oct 19, 2026।
‎ਇੰਟਰਨੈਸ਼ਨਲ ਡੈਸਕ- ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀਆਂ ਨਗਰਪਾਲਿਕਾ ਚੋਣਾਂ ਵਿਚ 2 ਪੰਜਾਬੀ ਮੇਅਰ ਅਤੇ 17 ਕੌੰਸਲਰ ਚੁਣੇ ਗਏ ਹਨ। ਬ੍ਰਿਟਿਸ਼ ਕੋਲੰਬੀਆਂ ਦੀਆਂ ਕੁੱਲ 161 ਨਗਰਪਾਲਿਕਾਵਾਂ ਦੀਆਂ ਹੋਈਆਂ ਚੋਣਾਂ ਵਿਚ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਖ ਵੋਟਾਂ ਪਈਆਂ। ਦੇਰ ਰਾਤ ਐਲਾਨੇ ਗਏ ਨਤੀਜਿਆਂ ਵਿਚ ਫਗਵਾੜਾ ਨੇੜਲੇ ਪਿੰਡ ਖੁਰਮਪੁਰ ਦੇ ਸੁਰਿੰਦਰਪਾਲ ਸਿੰਘ ਰਾਠੌਰ ਵਿਲੀਅਮਜ਼ ਲੇਕ ਅਤੇ ਰਿਸ਼ੀ ਸ਼ਰਮਾ ਸੈਨਿਚ ਦੇ ਮੇਅਰ ਚੁਣੇ ਗਏ। ਇਨ੍ਹਾਂ ਚੋਣਾਂ ਵਿਚ 113 ਪੰਜਾਬੀ ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਸਨ, ਜਿਨ੍ਹਾਂ ਵਿਚ 13 ਮੇਅਰ, 66 ਕੌਂਸਲਰ, 32 ਸਕੂਲ ਟਰੱਸਟੀ, 2 ਪਾਰਕ ਬੋਰਡ ਕਮਿਸ਼ਨਰ ਤੇ ਇਕ ਰੀਜਨਲ ਡਾਇਰੈਕਟਰ ਲਈ ਉਮੀਦਵਾਰ ਚੋਣ ਮੈਦਾਨ ਵਿਚ ਨਿੱਤਰੇ ਸਨ।
‎
‎ਇਨ੍ਹਾਂ ਚੋਣਾਂ ਵਿਚ 6 ਪੰਜਾਬਣਾਂ ਵੀ ਕੌਂਸਲਰ ਬਣਨ ਵਿਚ ਕਾਮਯਾਬ ਰਹੀਆਂ ਹਨ। ਜਲੰਧਰ ਨੇੜਲੇ ਪਿੰਡ ਪਤਾਰਾ ਨਾਲ ਸਬੰਧਤ ਮੋਹਨੀ ਸਿੰਘ ਕਲੋਨਾ ਤੋਂ ਪੰਜਵੀਂ ਵਾਰ ਕੌਂਸਲਰ ਚੁਣੀ ਗਈ ਹੈ। ਜ਼ਿਲ੍ਹਾ ਮੋਗਾਦੇ ਪਿੰਡ ਰੋਡੇ ਨਾਲ ਸਬੰਧਤ ਤੇ ਬ੍ਰਿਟਿਸ਼ ਕੋਲੰਬੀਆ ਦੇ ਅੰਗਰੇਜ਼ੀ ਤੇ ਪੰਜਾਬੀ ਵਿਚ ਛੱਪਣ ਵਾਲੇ ਇਕੋ-ਇਕ ਦੋਭਾਸ਼ੀ ਅਖ਼ਬਾਰ 'ਅਕਾਲੀ ਪ੍ਰੱਤਿਕਾ' ਦੇ ਜਨਰਲ ਮੈਨੇਜਰ ਖੁਸ਼ਦੇਵ ਸਿੰਘ ਦੇਵ ਸਿੱਧੂ ਐਬਟਸਫੋਰਡ ਤੋਂ ਤੀਜੀ ਵਾਰ ਅਤੇ ਪਿੰਡ ਢੁਡੀਕੇ ਦੇ ਉੱਘੇ ਵਕੀਲ ਅਮਰੀਕ ਨਾਰੰਗ ਪਹਿਲੀ ਵਾਰ ਐਬਟਸਫੋਰਡ ਤੋਂ ਕੌਂਸਲਰ ਚੁਣੇ ਗਏ ਹਨ
📲Get App