🔥 ट्रेंडिंग चिचपल्ली गावाच्या पायाभूत सुविधांच्या... गुरु नानक जयंती 2026 का राष्ट्रीय अवका... श्रीमद्भागवत कथा एवं भंडारे में शामिल... सवाई माधोपुर में 2 लाख से अधिक बच्चों... मनोहर सिंह प्रशांत बैरवा और सुषमा बैरवा को कांग्र...
24 नव. 2026•
ગુજરાતી मराठी ਪੰਜਾਬੀ বাংলা
विज्ञान

5.3 ਤੀਬਰਤਾ ਨਾਲ ਆਇਆ ਜ਼ਬਰਦਸਤ ਭੂਚਾਲ, ਬਿਹਾਰ ਦੇ ਨਾਲ-ਨਾਲ ਕੰਬਿਆ ਨੇਪਾਲ

✍️ रिपोर्टर: Shamsher Singh 🗓 24 नव. 2026, 09:07 AM 👁 29
शेयर करें: 💬 WhatsApp 📘 Facebook 𝕏 Post

5.3 ਤੀਬਰਤਾ ਨਾਲ ਆਇਆ ਜ਼ਬਰਦਸਤ ਭੂਚਾਲ, ਬਿਹਾਰ ਦੇ ਨਾਲ-ਨਾਲ ਕੰਬਿਆ ਨੇਪਾਲ

5.3 ਤੀਬਰਤਾ ਨਾਲ ਆਇਆ ਜ਼ਬਰਦਸਤ ਭੂਚਾਲ, ਬਿਹਾਰ ਦੇ ਨਾਲ-ਨਾਲ ਕੰਬਿਆ ਨੇਪਾਲ
‎Tuesday, Nov 24, 2026।
‎ਨੈਸ਼ਨਲ ਡੈਸਕ : ਬਿਹਾਰ ਦੇ ਕਈ ਹਿੱਸਿਆਂ ਵਿੱਚ ਅੱਜ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ਕਾਰਨ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ। ਹਾਲਾਂਕਿ ਅਜੇ ਤੱਕ ਭੂਚਾਲ ਕਾਰਨ ਕਿਸੇ ਵੱਡੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਸਾਹਮਣੇ ਨਹੀਂ ਆਈ। ਮਿਲੀ ਜਾਣਕਾਰੀ ਮੁਤਾਬਕ ਮੰਗਲਵਾਰ, 24 ਨਵੰਬਰ, 2026 ਨੂੰ ਸਵੇਰੇ 7:02 ਵਜੇ ਨੇਪਾਲ ਦੇ ਕੋਸ਼ੀ ਸੂਬੇ ਵਿੱਚ ਆਏ 5.3 ਤੀਬਰਤਾ ਵਾਲੇ ਭੂਚਾਲ ਦੇ ਝਟਕੇ ਬਿਹਾਰ ਦੇ ਕਈ ਜ਼ਿਲ੍ਹਿਆਂ ਵਿੱਚ ਮਹਿਸੂਸ ਕੀਤੇ ਗਏ।
‎ਦੱਸ ਦੇਈਏ ਕਿ ਇਸ ਭੂਚਾਲ ਦਾ ਕੇਂਦਰ ਨੇਪਾਲ ਦੇ ਕੋਸ਼ੀ ਸੂਬੇ ਵਿੱਚ ਲਗਭਗ 10 ਕਿਲੋਮੀਟਰ ਦੀ ਡੂੰਘਾਈ 'ਤੇ ਦੱਸਿਆ ਗਿਆ ਹੈ। ਰਿਪੋਰਟਾਂ ਮੁਤਾਬਕ ਪਟਨਾ, ਦਰਭੰਗਾ, ਮੁਜ਼ੱਫਰਪੁਰ, ਵੈਸ਼ਾਲੀ, ਸਮਸਤੀਪੁਰ, ਸ਼ਿਵਹਰ, ਸੁਪੌਲ, ਅਰਰੀਆ, ਸੀਵਾਨ ਅਤੇ ਮੁੰਗੇਰ ਸਮੇਤ ਕਈ ਇਲਾਕਿਆਂ 'ਚ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਬਿਹਾਰ ਤੋਂ ਇਲਾਵਾ, ਝਾਰਖੰਡ, ਉੱਤਰੀ ਬੰਗਾਲ, ਸਿੱਕਮ ਅਤੇ ਉੱਤਰ-ਪੂਰਬੀ ਭਾਰਤ ਦੇ ਕੁਝ ਹਿੱਸਿਆਂ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾਣ ਦੀਆਂ ਰਿਪੋਰਟਾਂ ਹਨ
📲Get App