🔥 TRENDING બાલાસિનોર નવોદય વિદ્યાલયમાં કબડ્ડી રમત... AU ಸ್ಮಾಲ್ ಫೈನಾನ್ಸ್ ಬ್ಯಾಂಕ್ ಮಹಿಳಾ ಸಿಬ್ಬ... Head‑On Motorcycle Collision Claims Li... 19-year-old student shot dead as he le... ଆଭ୍ୟନ୍ତରୀଣ ଓଡ଼ିଶାରେ ଖସିଲା ପାରଦ; ଝାରସଗୁ... ತುಂಬೂರಿನ ಸದಸ್ಯರು ಚಾಲಕನ ಅಸಾವಧಾನಿ ಕಾರಣ ವ...
25 Nov 2026•
ગુજરાતી मराठी ਪੰਜਾਬੀ বাংলা
Crime

ਪਰਾਲੀ ਦੇ ਢੇਰ ''ਚੋਂ ਨਿਕਲਿਆ ਨੋਟਾਂ ਦਾ ਖ਼ਜ਼ਾਨਾ ! ਨਾਗਪੁਰ ਲੁੱਟ ਦੇ 3.74 ਕਰੋੜ ਖੇਤ ''ਚੋਂ ਬਰਾਮਦ

✍️ Reporter: Shamsher Singh 🗓 25 Nov 2026, 02:54 PM 👁 20
Share: 💬 WhatsApp 📘 Facebook 𝕏 Post

ਪਰਾਲੀ ਦੇ ਢੇਰ ''ਚੋਂ ਨਿਕਲਿਆ ਨੋਟਾਂ ਦਾ ਖ਼ਜ਼ਾਨਾ ! ਨਾਗਪੁਰ ਲੁੱਟ ਦੇ 3.74 ਕਰੋੜ ਖੇਤ ''ਚੋਂ ਬਰਾਮਦ

ਪਰਾਲੀ ਦੇ ਢੇਰ ''ਚੋਂ ਨਿਕਲਿਆ ਨੋਟਾਂ ਦਾ ਖ਼ਜ਼ਾਨਾ ! ਨਾਗਪੁਰ ਲੁੱਟ ਦੇ 3.74 ਕਰੋੜ ਖੇਤ ''ਚੋਂ ਬਰਾਮਦ
‎Wednesday, Nov 25, 2026।
‎ਨਾਗਪੁਰ : ਮਹਾਰਾਸ਼ਟਰ ਦੇ ਨਾਗਪੁਰ ਵਿੱਚ ਪਿਛਲੇ ਹਫ਼ਤੇ ਹੋਈ ਇੱਕ ਸਨਸਨੀਖੇਜ਼ ਲੁੱਟ ਦੀ ਵਾਰਦਾਤ ਵਿੱਚ ਲੁੱਟੇ ਗਏ ₹3.28 ਕਰੋੜ ਰੁਪਏ ਪੁਲਸ ਨੇ ਬਰਾਮਦ ਕਰ ਲਏ ਹਨ। ਇਸ ਮਾਮਲੇ ਦੇ ਸਬੰਧ ਵਿੱਚ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਹ ਨਕਦੀ ਮੱਧ ਪ੍ਰਦੇਸ਼ ਦੇ ਬਾਲਾਘਾਟ ਜ਼ਿਲ੍ਹੇ ਦੇ ਦੋਰਲੀ ਮਾਲ ਪਿੰਡ ਦੇ ਇੱਕ ਖੇਤ ਵਿੱਚੋਂ ਬਰਾਮਦ ਕੀਤੀ ਗਈ ਹੈ।
‎ਅਧਿਕਾਰੀਆਂ ਨੇ ਦੱਸਿਆ ਕਿ ਲੁੱਟ ਦੀ ਇਹ ਵਾਰਦਾਤ 18 ਨਵੰਬਰ ਨੂੰ ਸਵੇਰੇ 1:30 ਵਜੇ ਦੇ ਕਰੀਬ ਨਾਗਪੁਰ ਦੇ ਸ਼ਾਂਤੀ ਨਗਰ ਥਾਣਾ ਖੇਤਰ ਦੇ ਤੁਲਸੀ ਨਗਰ ਵਿੱਚ ਵਾਪਰੀ ਸੀ। ਇਸ ਦੌਰਾਨ ਚਾਰ ਤੋਂ ਪੰਜ ਨਕਾਬਪੋਸ਼ ਵਿਅਕਤੀਆਂ ਨੇ ਇੱਕ ਕਾਰ ਵਿੱਚ ਲੋਕਾਂ 'ਤੇ ਹਮਲਾ ਕੀਤਾ ਅਤੇ 3.74 ਕਰੋੜ ਰੁਪਏ ਦੀ ਨਕਦੀ ਲੈ ਕੇ ਭੱਜ ਗਏ। ਪੁਲਸ ਦੇ ਅਨੁਸਾਰ, ਚੋਰੀ ਕੀਤੀ ਗਈ ਨਕਦੀ ਤੂੜੀ ਦੇ ਢੇਰ ਹੇਠ ਤਿੰਨ ਪਲਾਸਟਿਕ ਦੇ ਥੈਲਿਆਂ ਵਿੱਚ ਲੁਕਾਈ ਗਈ ਸੀ। ਮੱਧ ਪ੍ਰਦੇਸ਼ ਦੇ ਵੱਖ-ਵੱਖ ਥਾਵਾਂ 'ਤੇ ਪੰਜ ਦਿਨਾਂ ਦੀ ਜਾਂਚ ਅਤੇ ਤਲਾਸ਼ੀ ਤੋਂ ਬਾਅਦ ਇਹ ਪੈਸਾ ਬਰਾਮਦ ਕੀਤਾ ਗਿਆ।
📲Get App