🔥 TRENDING तुळशी विवाहानिमित्त मल्लाव समाजाची जुन... ఆదిలాబాద్: ప్రమాదకరంగా విద్యుత్ తీగలు,... पारगाव आरोग्य उपकेंद्रात पल्स पोलिओ लस... Warehouse Fire in Ghaziabad, Uttar Pra... Uttar Pradesh to Conduct 6 PM Blackout... 350 Kg of Adulterated Paneer Seized in...
22 Nov 2026•
ગુજરાતી मराठी ਪੰਜਾਬੀ বাংলা
Automobile

''ਮਿਲਕੀਤਾ'' ਫੈਕਟਰੀ ''ਚ ਲੱਗ ਗਈ ਅੱਗ ! ਕਈਆਂ ਦੀ ਮੌਤ ਦਾ ਖ਼ਦਸ਼ਾ, 36 ਮਜ਼ਦੂਰ ਲਾਪਤਾ

✍️ Reporter: Shamsher Singh 🗓 22 Nov 2026, 01:20 PM 👁 18
Share: 💬 WhatsApp 📘 Facebook 𝕏 Post

''ਮਿਲਕੀਤਾ'' ਫੈਕਟਰੀ ''ਚ ਲੱਗ ਗਈ ਅੱਗ ! ਕਈਆਂ ਦੀ ਮੌਤ ਦਾ ਖ਼ਦਸ਼ਾ, 36 ਮਜ਼ਦੂਰ ਲਾਪਤਾ

''ਮਿਲਕੀਤਾ'' ਫੈਕਟਰੀ ''ਚ ਲੱਗ ਗਈ ਅੱਗ ! ਕਈਆਂ ਦੀ ਮੌਤ ਦਾ ਖ਼ਦਸ਼ਾ, 36 ਮਜ਼ਦੂਰ ਲਾਪਤਾ
‎Sunday, Nov 22, 2026 ।
‎
‎ਇੰਟਰਨੈਸ਼ਨਲ ਡੈਸਕ- ਇੰਡੋਨੇਸ਼ੀਆ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਬਾਂਤੇਨ ਸੂਬੇ 'ਚ ਸ਼ਨੀਵਾਰ ਨੂੰ ਇੱਕ ਟੌਫ਼ੀਆਂ ਬਣਾਉਣ ਵਾਲੀ ਫੈਕਟਰੀ 'ਚ ਲੱਗੀ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਘੱਟੋ-ਘੱਟ 3 ਲੋਕਾਂ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ 36 ਮਜ਼ਦੂਰ ਲਾਪਤਾ ਹੋ ਗਏ ਹਨ, ਜਿਨ੍ਹਾਂ ਦੀ ਭਾਲ ਰੈਸਕਿਊ ਟੀਮਾਂ ਵੱਲੋਂ ਕੀਤੀ ਜਾ ਰਹੀ ਹੈ।
‎
‎ਇਹ ਅੱਗ ਜਕਾਰਤਾ ਦੀ ਸਰਹੱਦ ਨਾਲ ਲੱਗਦੇ ਸੇਰਾਂਗ ਜ਼ਿਲ੍ਹੇ 3 'ਚ ਸਥਿਤ 'ਪੀ.ਟੀ. ਫੋਨੁਸਾ ਅਗੁੰਗ ਮੁਲੀਆ' ਫੈਕਟਰੀ 'ਚ ਲੱਗੀ, ਜਿੱਥੇ ਇੰਡੋਨੇਸ਼ੀਆ ਦਾ ਮਸ਼ਹੂਰ ਬ੍ਰਾਂਡ 'ਮਿਲਕੀਤਾ' ਦੀਆਂ ਦੁੱਧ ਨਾਲ ਬਣੀਆਂ ਕੈਂਡੀਆਂ ਅਤੇ ਸਨੈਕਸ ਤਿਆਰ ਕੀਤੇ ਜਾਂਦੇ ਹਨ। ਨੈਸ਼ਨਲ ਸਰਚ ਐਂਡ ਰੈਸਕਿਊ ਏਜੰਸੀ ਵੱਲੋਂ ਜਾਰੀ ਬਿਆਨ ਅਨੁਸਾਰ, ਫੈਕਟਰੀ 'ਚੋਂ 15 ਲੋਕਾਂ ਨੂੰ ਜ਼ਿੰਦਾ ਬਚਾ ਲਿਆ ਗਿਆ ਹੈ, ਜਿਨ੍ਹਾਂ 'ਚ 4 ਜ਼ਖ਼ਮੀ ਮਜ਼ਦੂਰ ਵੀ ਸ਼ਾਮਲ ਹਨ।
‎
‎ਬਾਂਤੇਨ ਸਰਚ ਐਂਡ ਰੈਸਕਿਊ ਏਜੰਸੀ ਦੇ ਅਧਿਕਾਰੀ ਰਿਜ਼ਕੀ ਦਵਿਆਂਤੋ ਨੇ ਦੱਸਿਆ ਕਿ ਅੱਗ ਲੱਗਣ ਦੇ 12 ਘੰਟਿਆਂ ਤੋਂ ਵੱਧ ਸਮੇਂ ਬਾਅਦ ਵੀ ਫੈਕਟਰੀ ਦੇ ਕਈ ਹਿੱਸਿਆਂ 'ਚ ਅੱਗ ਸੁਲਗ ਰਹੀ ਹੈ, ਜਿਸ ਨੂੰ ਬੁਝਾਉਣ ਲਈ ਸੇਰਾਂਗ ਜ਼ਿਲ੍ਹੇ ਤੇ ਬਾਂਤੇਨ ਸੂਬੇ ਦੀਆਂ ਫਾਇਰ ਬ੍ਰਿਗੇਡ ਟੀਮਾਂ ਲਗਾਤਾਰ ਜੁਟੀਆਂ ਹੋਈਆਂ ਹਨ।
‎ਹਾਦਸੇ ਮਗਰੋਂ ਫੈਕਟਰੀ ਦੇ ਬਾਹਰ ਆਪਣੇ ਲਾਪਤਾ ਪਰਿਵਾਰਕ ਮੈਂਬਰਾਂ ਦੀ ਖ਼ਬਰ ਲੈਣ ਲਈ ਰਿਸ਼ਤੇਦਾਰ ਬੇਚੈਨੀ ਨਾਲ ਉਡੀਕ ਕਰ ਰਹੇ ਹਨ। ਰੈਸਕਿਊ ਟੀਮਾਂ ਸਥਾਨਕ ਫਾਇਰ ਵਿਭਾਗ ਅਤੇ ਇੰਡੋਨੇਸ਼ੀਅਨ ਰੈੱਡ ਕਰਾਸ ਨਾਲ ਮਿਲ ਕੇ ਉਨ੍ਹਾਂ ਹਿੱਸਿਆਂ ਦੀ ਤਲਾਸ਼ੀ ਲੈ ਰਹੀਆਂ ਹਨ ਜਿੱਥੇ ਮਜ਼ਦੂਰਾਂ ਦੇ ਫਸੇ ਹੋਣ ਦਾ ਖ਼ਦਸ਼ਾ ਹੈ। ਜ਼ਿਕਰਯੋਗ ਹੈ ਕਿ ਇੰਡੋਨੇਸ਼ੀਆ ਵਿੱਚ ਹਾਲ ਹੀ ਦੇ ਸਾਲਾਂ ਦੌਰਾਨ ਕਈ ਜਾਨਲੇਵਾ ਉਦਯੋਗਿਕ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ ਹਨ, ਜਿਸ ਨਾਲ ਫੈਕਟਰੀਆਂ 'ਚ ਕੰਮਕਾਜੀ ਸੁਰੱਖਿਆ ਮਾਪਦੰਡਾਂ 'ਤੇ ਗੰਭੀਰ ਸਵਾਲ ਉੱਠ ਰਹੇ ਹਨ।
📲Get App