🔥 TRENDING UDF സർക്കാരിന്റെ പ്രവാസി വിരുദ്ധ നയങ്ങ... The Times of India Unveils Official Tr... Vulture Declared Nashik's Symbolic Bir... ED Seizes Assets Worth Rs 16.23 Crore... Maharashtra Governor pledges assistanc... Six killed in road accident returning...
19 Nov 2026•
ગુજરાતી मराठी ਪੰਜਾਬੀ বাংলা
International

ਭਾਰਤੀਆਂ ਸਣੇ 30 ਪ੍ਰਵਾਸੀ ਕਰ'ਤੇ ਡਿਪੋਰਟ ! ਇਟਲੀ ਪੁਲਸ ਦਾ ਵੱਡਾ ਐਕਸ਼ਨ

✍️ Reporter: Shamsher Singh 🗓 09 Nov 2026, 01:54 PM 👁 86
Share: 💬 WhatsApp 📘 Facebook 𝕏 Post

ਭਾਰਤੀਆਂ ਸਣੇ 30 ਪ੍ਰਵਾਸੀ ਕਰ'ਤੇ ਡਿਪੋਰਟ ! ਇਟਲੀ ਪੁਲਸ ਦਾ ਵੱਡਾ ਐਕਸ਼ਨ

ਭਾਰਤੀਆਂ ਸਣੇ 30 ਪ੍ਰਵਾਸੀ ਕਰ'ਤੇ ਡਿਪੋਰਟ ! ਇਟਲੀ ਪੁਲਸ ਦਾ ਵੱਡਾ ਐਕਸ਼ਨ
‎Monday, Nov 09, 2026 ।
‎ਇਟਲੀ (need24)- ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਪਿਛਲੇ ਕੁਝ ਕੁ ਮਹੀਨਿਆਂ ਤੋਂ ਇਟਲੀ ਸਰਕਾਰ ਦੀਆਂ ਸਖ਼ਤ ਹਦਾਇਤਾਂ ਅਨੁਸਾਰ ਗੈਰ ਕਾਨੂੰਨੀ ਢੰਗ, ਦੇਸ਼ ਵਿਰੋਧੀ ਗਤੀਵਿਧੀਆਂ ਤੇ ਗਲਤ ਅਨਸਰਾਂ ਨੂੰ ਰੋਕਣ ਲਈ ਪੁਲਸ ਪ੍ਰਸ਼ਾਸਨ ਵੱਲੋਂ ਛਾਪੇਮਾਰੀ, ਤਲਾਸ਼ੀ ਮੁਹਿੰਮ ਤੇ ਦੋਸ਼ੀਆਂ ਨੂੰ ਦੇਸ਼ ਤੋ ਬਾਹਰ ਕੱਢਿਆ ਦੀ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਤਹਿਤ ਇਟਲੀ ਦੇ ਸੂਬਾ ਸਿਚੀਲੀਆ ਦੇ ਸ਼ਹਿਰ ਰਗੂਸਾ ਵਿਖੇ ਪੁਲਸ ਵੱਲੋਂ ਚਲਾਈ ਗਈ ਸਰਚ ਮੁਹਿੰਮ ਦੌਰਾਨ ਕਾਰਾਬੀਨੇਰੀ ਅਤੇ ਵਿੱਤੀ ਪੁਲਸ ਵਲੋਂ ਇੱਕ ਸਾਂਝੇ ਅਪ੍ਰੇਸ਼ਨ ਦੌਰਾਨ ਸ਼ਹਿਰ ਦੇ ਖੇਡ ਮੈਦਾਨ ਦੇ ਨਜਦੀਕ ਪੈਂਦੇ ਇੱਕ ਨਾਰਹਿਣਯੋਗ ਖੰਡਰ ਬਣੀ ਪਈ ਬਿਲਡਿੰਗ ਵਿੱਚ ਗ਼ੈਰਕਾਨੂੰਨੀ ਢੰਗ ਨਾਲ ਬਿਨ੍ਹਾਂ ਸਹੂਲਤਾਂ ਤੋਂ ਰਹਿ ਰਹੇ ਵਿਦੇਸ਼ੀ ਮੂਲ ਦੇ 30 ਲੋਕਾਂ ਨੂੰ ਉਥੋਂ ਬਾਹਰ ਕਢਿਆ ਗਿਆ ਹੈ।
‎ਪ੍ਰਾਪਤ ਜਾਣਕਾਰੀ ਅਨੁਸਾਰ ਪੁਲਸ ਵਲੋਂ ਇਨ੍ਹਾਂ ਲੋਕਾਂ ਨੂੰ 15 ਦਿਨਾਂ ਦੇ ਅੰਦਰ-ਅੰਦਰ ਇਟਲੀ ਛੱਡਣ ਦੇ ਨੋਟੀਫਿਕੇਸ਼ਨ ਜਾਰੀ ਕਰਕੇ ਉਥੋਂ ਕੱਢ ਦਿੱਤਾ ਗਿਆ ਤੇ ਉਸ ਬਿਲਡਿੰਗ (ਘਰ) ਨੂੰ ਖਾਲੀ ਕਰਵਾ ਲਿਆ ਗਿਆ। ਜ਼ਿਕਰਯੋਗ ਹੈ ਕਿ ਪੁਲਸ ਵੱਲੋਂ ਬਹੁਤ ਜ਼ਿਆਦਾ ਸਖ਼ਤੀ ਵਰਤੀ ਜਾ ਰਹੀ ਹੈ ਛੋਟੀ ਮੋਟੀ ਗਲਤੀ 'ਤੇ ਵੀ ਤੇ ਗੁਣੇਗਾਰ ਨੂੰ ਦੇਸ਼ ਨਿਕਾਲਾ ਦੇ ਕੇ ਡਿਪੋਰਟ ਕੀਤਾ ਜਾ ਰਿਹਾ ਹੈ। ਸਵਾਲ ਇਹ ਵੀ ਹੈ ਕਿ ਇਹ ਲੋਕ ਬਿਨ੍ਹਾ ਸਹੂਲਤਾਂ ਤੋਂ ਕਿਵੇਂ ਰਹਿ ਕੇ ਗੁਜ਼ਾਰਾ ਕਰ ਰਹੇ ਸਨ।
📲Get App