🔥 TRENDING ਕੈਬਿਨੇਟ ਮੰਤਰੀ ਮੋਹਿੰਦਰ ਭਗਤ ਦਾ ਨਾਮ ਦੂਜੀ... ਹੋਟਲ ਵਿੱਚ ਕਤਲ ਦੇ ਬਾਅਦ ਗੰਜਾ ਲੁਕਾਉਣ ਦੀ ਕ... गोपालगंज पहुंचे राजद सुप्रीमो लालू प्र... ବାତ୍ୟା ଆଲର୍ଟ ମଧ୍ୟରେ ରେଳ ଚଳାଚଳ ଦେରୀ: ଭୁ... ଭୁବନେଶ୍ୱରରେ 9 ଲକ୍ଷ ଟଙ୍କା ସାଇବର ଠକେଇ ମା... ଓଡ଼ିଶା ଶାସନ ଭବନରେ ଅପରାହ୍ନ ୪ଟା ଯାଏଁ ହୋହ...
20 Nov 2026•
ગુજરાતી मराठी ਪੰਜਾਬੀ বাংলা
Politics

ਪਟਿਆਲਾ 'ਚ ਵੱਜਿਆ ਚੋਣ ਬਿਗੁਲ, ਨਗਰ ਨਿਗਮ ਦੇ 28 ਵਾਰਡਾਂ 'ਚ ਮੁੜ ਹੋਣਗੀਆਂ ਚੋਣਾਂ; ਨੋਟੀਫਿਕੇਸ਼ਨ ਹੋਇਆ ਜਾਰੀ।

✍️ Reporter: Shamsher Singh 🗓 27 Oct 2026, 02:22 PM 👁 78
Share: 💬 WhatsApp 📘 Facebook 𝕏 Post

ਪਟਿਆਲਾ 'ਚ ਵੱਜਿਆ ਚੋਣ ਬਿਗੁਲ, ਨਗਰ ਨਿਗਮ ਦੇ 28 ਵਾਰਡਾਂ 'ਚ ਮੁੜ ਹੋਣਗੀਆਂ ਚੋਣਾਂ; ਨੋਟੀਫਿਕੇਸ਼ਨ ਹੋਇਆ ਜਾਰੀ।

ਪਟਿਆਲਾ 'ਚ ਵੱਜਿਆ ਚੋਣ ਬਿਗੁਲ, ਨਗਰ ਨਿਗਮ ਦੇ 28 ਵਾਰਡਾਂ 'ਚ ਮੁੜ ਹੋਣਗੀਆਂ ਚੋਣਾਂ; ਨੋਟੀਫਿਕੇਸ਼ਨ ਹੋਇਆ ਜਾਰੀ।
27ਓਕਟ,2026,‎Need24, ਪਟਿਆਲਾ - ਸੁਪਰੀਮ ਕੋਰਟ ਦੇ ਫ਼ੈਸਲੇ ਦੀ ਪਾਲਣਾ ਕਰਦਿਆਂ ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਨਗਰ ਨਿਗਮ ਪਟਿਆਲਾ ਦੇ 28 ਵਾਰਡਾਂ ਵਿੱਚ ਮੁੜ ਚੋਣ ਕਰਵਾਉਣ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਵਿਭਾਗ ਵੱਲੋਂ ਜਾਰੀ ਹੁਕਮਾਂ ਅਨੁਸਾਰ ਇਹ ਚੋਣਾਂ 18 ਨਵੰਬਰ ਤੱਕ ਮੁਕੰਮਲ ਕੀਤੀਆਂ ਜਾਣਗੀਆਂ।
‎ਇਸ ਦੇ ਮੱਦੇਨਜ਼ਰ ਰਾਜਪਾਲ ਪੰਜਾਬ ਵੱਲੋਂ 'ਪੰਜਾਬ ਮਿਉਂਸਿਪਲ ਕਾਰਪੋਰੇਸ਼ਨ ਐਕਟ, 1976' ਅਧੀਨ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਇਨ੍ਹਾਂ ਵਾਰਡਾਂ ਵਿੱਚ ਨਵੇਂ ਸਿਰੇ ਤੋਂ ਚੋਣ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਨੋਟੀਫਿਕੇਸ਼ਨ ਵਿੱਚ ਸ਼ਾਮਲ ਵਾਰਡਾਂ ਦੇ ਵੇਰਵੇ ਹੇਠ ਲਿਖੇ ਅਨੁਸਾਰ ਵਾਰਡ ਨੰਬਰ 4, 6, 12, 14, 16, 28, 32, 34, 36, 38, 40, 44, 46, 48 ਅਤੇ 50, 22, 33, 37, 41, 43, 51, 53, 55 ਅਤੇ 57, 26 ਅਤੇ 52, ਵਾਰਡ ਨੰਬਰ 1 ਅਤੇ 45 ਵਿਚ ਮੁੜ ਚੋਣ ਹੋਵੇਗੀ।ਪ੍ਰਸ਼ਾਸਨ ਵੱਲੋਂ ਹੁਕਮ ਜਾਰੀ ਹੁੰਦੇ ਹੀ ਚੋਣ ਅਮਲ ਨੂੰ ਨਿਰਧਾਰਿਤ ਸਮੇਂ ਅੰਦਰ ਨੇਪਰੇ ਚਾੜ੍ਹਨ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।
📲Get App