🔥 TRENDING Two Youths Drown While Bathing in Tapt... BAMS Student Sakshi Goyal Dies After A... Nikita Dudi Wins Bikaner District Cong... हरदोई में सरकारी कार्यक्रम में लैपटॉप... एटा पुलिस ने साइबर ठगी के शिकार दो लोग... डॉ. सुब्रत घोष द्वारा रामपुरहाट के आरआ...
25 Nov 2026•
ગુજરાતી मराठी ਪੰਜਾਬੀ বাংলা

ਬਠਿੰਡਾ ’ਚ 26 ਨਵੰਬਰ ਨੂੰ ਰੋਜ਼ਗਾਰ ਮੇਲਾ, 10 ਹਜ਼ਾਰ ਤੋਂ 35 ਹਜ਼ਾਰ ਰੁਪਏ ਤੱਕ ਤਨਖ਼ਾਹ ਵਾਲੀਆਂ ਨੌਕਰੀਆਂ ਦਾ ਮੌਕਾ

✍️ Reporter: Jiwan kumar 🗓 25 Nov 2026, 05:03 PM 👁 26
Share: 💬 WhatsApp 📘 Facebook 𝕏 Post

ਬਠਿੰਡਾ ਦੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ 26 ਨਵੰਬਰ ਨੂੰ ਪਲੇਸਮੈਂਟ ਕੈਂਪ ਲੱਗੇਗਾ। ਪੰਜ ਕੰਪਨੀਆਂ ਵੱਲੋਂ 20 ਤੋਂ 45 ਸਾਲ ਦੇ ਲੜਕੇ-ਲੜਕੀਆਂ ਦੀ ਵੱਖ-ਵੱਖ ਅਸਾਮੀਆਂ ਲਈ ਚੋਣ ਕੀਤੀ ਜਾਵੇਗੀ ਅਤੇ ਤਨਖ਼ਾਹ 10,000 ਤੋਂ 35,000 ਰੁਪਏ ਪ੍ਰਤੀ ਮਹੀਨਾ ਤੱਕ ਹੋਵੇਗੀ।

ਐਲ.ਆਈ.ਸੀ. ਸਮੇਤ ਪੰਜ ਕੰਪਨੀਆਂ ਕਰਨਗੀਆਂ ਨੌਜਵਾਨਾਂ ਦੀ ਚੋਣ; 20 ਤੋਂ 45 ਸਾਲ ਉਮਰ ਦੇ ਲੜਕੇ-ਲੜਕੀਆਂ ਲੈ ਸਕਦੇ ਹਨ ਭਾਗ

ਬਠਿੰਡਾ, 25 ਨਵੰਬਰ (ਜੀਵਨ ਬਾਂਸਲ): ਪੜ੍ਹੇ-ਲਿਖੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਠਿੰਡਾ ਵਿਖੇ 26 ਨਵੰਬਰ ਨੂੰ ਪਲੇਸਮੈਂਟ ਕੈਂਪ ਲਗਾਇਆ ਜਾਵੇਗਾ। ਇਸ ਕੈਂਪ ਵਿੱਚ ਵੱਖ-ਵੱਖ ਕੰਪਨੀਆਂ ਵੱਲੋਂ ਲੜਕੇ ਅਤੇ ਲੜਕੀਆਂ ਦੀਆਂ ਵੱਖ-ਵੱਖ ਅਸਾਮੀਆਂ ਲਈ ਚੋਣ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਡੀ.ਬੀ.ਈ.ਈ. ਬਠਿੰਡਾ ਸ੍ਰੀ ਰਾਜੇਸ਼ ਧੀਮਾਨ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਰੋਜ਼ਗਾਰ ਅਤੇ ਸਵੈ-ਰੋਜ਼ਗਾਰ ਦੇ ਯੋਗ ਬਣਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਇਹ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ।
ਡਿਪਟੀ ਡਾਇਰੈਕਟਰ ਸ੍ਰੀ ਗੁਰਤੇਜ ਸਿੰਘ ਨੇ ਦੱਸਿਆ ਕਿ ਕੈਂਪ ਵਿੱਚ ਐਲ.ਆਈ.ਸੀ., ਜੈਪਟੋ, ਪੀ.ਜੇ. ਪ੍ਰੋਮੋਟਰਸ, ਕੁਨੈਕਟ ਬ੍ਰਾਡਬੈਂਡ ਅਤੇ ਸਮਾਰਟ ਬਾਸਕਟ ਸਮੇਤ ਪੰਜ ਕੰਪਨੀਆਂ ਸ਼ਮੂਲੀਅਤ ਕਰਨਗੀਆਂ।
ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸ੍ਰੀਮਤੀ ਅੰਕਿਤਾ ਅਗਰਵਾਲ ਅਨੁਸਾਰ ਕੰਪਨੀਆਂ ਵੱਲੋਂ ਮਹਿਲਾ ਕਰੀਅਰ ਏਜੰਟ, ਇੰਸ਼ੋਰੈਂਸ ਏਜੰਟ, ਪਿੱਕਰ ਐਂਡ ਪੈਕਰ, ਅਕਾਊਂਟੈਂਟ, ਸੇਲਜ਼ਮੈਨ, ਪਰਚੇਜ਼ ਹੈੱਡ, ਇੰਟੀਰੀਅਰ ਡਿਜ਼ਾਈਨਰ, ਆਫਿਸ ਬੁਆਏ, ਫੀਲਡ ਅਫ਼ਸਰ, ਟੀਮ ਲੀਡਰ, ਕੈਸ਼ੀਅਰ, ਕਸਟਮਰ ਸਰਵਿਸ ਐਸੋਸੀਏਟ, ਲੋਡਰ ਅਤੇ ਸਫ਼ਾਈ ਸੇਵਕ ਦੀਆਂ ਅਸਾਮੀਆਂ ਲਈ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ।
ਇਨ੍ਹਾਂ ਅਸਾਮੀਆਂ ਲਈ ਦਸਵੀਂ, ਬਾਰ੍ਹਵੀਂ, ਗ੍ਰੈਜੂਏਸ਼ਨ, ਬੇਸਿਕ ਕੰਪਿਊਟਰ ਜਾਣਕਾਰੀ, ਬੀ.ਕਾਮ., ਐਮ.ਬੀ.ਏ. ਜਾਂ ਕਿਸੇ ਵੀ ਖੇਤਰ ਵਿੱਚ ਡਿਪਲੋਮਾ ਯੋਗਤਾ ਰੱਖਣ ਵਾਲੇ ਉਮੀਦਵਾਰ ਭਾਗ ਲੈ ਸਕਦੇ ਹਨ। ਉਮੀਦਵਾਰਾਂ ਦੀ ਉਮਰ ਹੱਦ 20 ਤੋਂ 45 ਸਾਲ ਰੱਖੀ ਗਈ ਹੈ ਅਤੇ ਤਨਖ਼ਾਹ 10,000 ਤੋਂ 35,000 ਰੁਪਏ ਪ੍ਰਤੀ ਮਹੀਨਾ ਤੱਕ ਹੋਵੇਗੀ।
ਪ੍ਰਬੰਧਕੀ ਸ਼ਾਖਾ ਦੇ ਸ੍ਰੀ ਬਲਤੇਜ ਸਿੰਘ ਨੇ ਦੱਸਿਆ ਕਿ ਚਾਹਵਾਨ ਉਮੀਦਵਾਰ 26 ਨਵੰਬਰ ਨੂੰ ਸਵੇਰੇ 9:30 ਵਜੇ ਤੋਂ ਦੁਪਹਿਰ 1:30 ਵਜੇ ਤੱਕ ਆਪਣੇ ਦਸਤਾਵੇਜ਼ਾਂ ਸਮੇਤ ਇੰਟਰਵਿਊ ਲਈ ਪਹੁੰਚ ਸਕਦੇ ਹਨ। ਉਮੀਦਵਾਰ ਆਪਣੇ ਨਾਲ ਰਿਜ਼ਿਊਮ ਦੀਆਂ ਤਿੰਨ ਕਾਪੀਆਂ, ਆਧਾਰ ਕਾਰਡ, ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਜਾਤੀ ਸਰਟੀਫਿਕੇਟ (ਜੇ ਲਾਗੂ ਹੋਵੇ) ਅਸਲ ਅਤੇ ਦੋ ਫੋਟੋਕਾਪੀਆਂ ਸਮੇਤ ਲੈ ਕੇ ਆਉਣ।
ਇੰਟਰਵਿਊ ਦਾ ਸਥਾਨ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਸਿਵਲ ਲਾਈਨ, ਬਠਿੰਡਾ ਹੋਵੇਗਾ। ਹੋਰ ਜਾਣਕਾਰੀ ਲਈ ਉਮੀਦਵਾਰ ਦਫ਼ਤਰ ਦੇ ਟੈਲੀਗ੍ਰਾਮ ਚੈਨਲ ‘ਡੀ.ਬੀ.ਈ.ਈ. ਬਠਿੰਡਾ’ ਨਾਲ ਜੁੜ ਸਕਦੇ ਹਨ।
📲Get App