🔥 TRENDING સુરતની ડૉ. પારુલ વડગામા: 18 વર્ષથી TB... સાબરકાંઠા જિલ્લાના ગામોમાં સીસીટીવી સ્... ठाणे जिल्ह्याला दुष्काळाच्या यादीतून व... जेल से निकलते ही आज़म खान ने किया घोषण... Manipur Governor Inaugurates New Healt... Manipur High Court Declares Producing...
19 Nov 2026•
ગુજરાતી मराठी ਪੰਜਾਬੀ বাংলা
International

25 ਸਾਲਾਂ ''ਚ ਸਭ ਤੋਂ ਲੰਬਾ Ground Stop ! ਹਜ਼ਾਰਾਂ ਫਲਾਈਟਾਂ ਰੱਦ, ਅਮਰੀਕੀ ਏਅਰਪੋਰਟਾਂ ''ਤੇ ਫ਼ਸੇ ਯਾਤਰੀ

✍️ Reporter: Shamsher Singh 🗓 14 Nov 2026, 03:56 PM 👁 60
Share: 💬 WhatsApp 📘 Facebook 𝕏 Post

25 ਸਾਲਾਂ ''ਚ ਸਭ ਤੋਂ ਲੰਬਾ Ground Stop ! ਹਜ਼ਾਰਾਂ ਫਲਾਈਟਾਂ ਰੱਦ, ਅਮਰੀਕੀ ਏਅਰਪੋਰਟਾਂ ''ਤੇ ਫ਼ਸੇ ਯਾਤਰੀ

25 ਸਾਲਾਂ ''ਚ ਸਭ ਤੋਂ ਲੰਬਾ Ground Stop ! ਹਜ਼ਾਰਾਂ ਫਲਾਈਟਾਂ ਰੱਦ, ਅਮਰੀਕੀ ਏਅਰਪੋਰਟਾਂ ''ਤੇ ਫ਼ਸੇ ਯਾਤਰੀ
‎Saturday, Nov 14, 2026 ।
‎ਇੰਟਰਨੈਸ਼ਨਲ ਡੈਸਕ- ਅਮਰੀਕਾ ਦੇ ਏਅਰ ਟ੍ਰੈਫਿਕ ਕੰਟਰੋਲ ਸਿਸਟਮ 'ਚ ਆਈ ਤਕਨੀਕੀ ਖ਼ਰਾਬੀ ਕਾਰਨ ਪੂਰੇ ਦੇਸ਼ ਦੇ ਏਅਰਪੋਰਟਾਂ 'ਤੇ ਏਅਰ ਐਮਰਜੈਂਸੀ ਦਾ ਐਲਾਨ ਕਰਨਾ ਪੈ ਗਿਆ, ਜਿਸ ਕਾਰਨ ਪਿਛਲੇ 25 ਸਾਲਾਂ 'ਚ ਸਭ ਤੋਂ ਲੰਬਾ 'ਗਰਾਊਂਡ ਸਟੌਪ' ਲੱਗਾ ਹੈ। ਇਸ ਕਾਰਨ ਸ਼ਨੀਵਾਰ ਨੂੰ ਅਮਰੀਕੀ ਏਅਰਪੋਰਟਾਂ ਤੋਂ 2,500 ਤੋਂ ਵੱਧ ਫਲਾਈਟਾਂ ਰੱਦ ਕਰ ਦਿੱਤੀਆਂ ਗਈਆਂ, ਜਦਕਿ ਸੈਂਕੜੇ ਉਡਾਣਾਂ ਲੰਬੀ ਦੇਰੀ ਨਾਲ ਚੱਲੀਆਂ।
‎ਟਰੰਪ ਪ੍ਰਸ਼ਾਸਨ ਦੇ ਅਧਿਕਾਰੀਆਂ ਅਨੁਸਾਰ, ਏਅਰ ਟਰੈਫ਼ਿਕ ਕੰਟਰੋਲ ਸਿਸਟਮ (ATC) ਨੂੰ ਅਪਗ੍ਰੇਡ ਕਰਨ ਨਾਲ ਪੁਰਾਣੇ ਇੰਸਟ੍ਰੂਮੈਂਟਸ 'ਤੇ ਵਾਧੂ ਬੋਝ ਪਿਆ, ਜਿਸ ਨਾਲ ਕਮਿਊਨੀਕੇਸ਼ਨ ਅਤੇ ਰਾਡਾਰ ਸਿਸਟਮ 'ਚ ਰੁਕਾਵਟ ਪੈ ਗਈ ਤੇ 4 ਘੰਟਿਆਂ ਤੋਂ ਵੱਧ ਸਮੇਂ ਲਈ ਪੂਰੇ ਦੇਸ਼ 'ਚ ਉਡਾਣਾਂ ਰੋਕਣੀਆਂ ਪਈਆਂ।
‎
‎ਸ਼ੁੱਕਰਵਾਰ ਰਾਤ ਲਗਭਗ 8:15 ਵਜੇ ਇਹ ਏਅਰ ਐਮਰਜੈਂਸੀ ਖ਼ਤਮ ਕੀਤੇ ਜਾਣ ਤੋਂ ਬਾਅਦ ਸੀਮਤ ਘਰੇਲੂ ਉਡਾਣਾਂ ਸ਼ੁਰੂ ਹੋਈਆਂ, ਪਰ ਇਸ ਦਾ ਅਸਰ ਅਗਲੇ ਕਈ ਦਿਨਾਂ ਤੱਕ ਰਹਿਣ ਦੀ ਸੰਭਾਵਨਾ ਹੈ। 9/11 (2001) ਦੇ ਹਮਲਿਆਂ ਅਤੇ ਜਨਵਰੀ 2023 ਤੋਂ ਬਾਅਦ ਅਮਰੀਕਾ 'ਚ ਇਹ ਅਜਿਹਾ ਦੂਜਾ ਵੱਡਾ ਦੇਸ਼ ਪੱਧਰੀ ਬੰਦ ਹੈ।
📲Get App