🔥 TRENDING लोणावळ्यात मनसेच्या मावळ तालुकाध्यक्षा... Odisha Braces for Cyclone Expected Aro... Telangana Rejects Andhra Pradesh’s Dem... Seven devotees die in two road acciden... Andhra Pradesh: Intensive Search Launc... Gujarat Elderly Man Loses ₹9.02 Lakh i...
24 Nov 2026•
ગુજરાતી मराठी ਪੰਜਾਬੀ বাংলা
International

ਯੂਕ੍ਰੇਨ ਨੇ 2,400 KM ਦੂਰ ਲੀਬੀਆ ਦੇ ਨੇਵਲ ਬੇਸ ''ਤੇ ਕੀਤਾ ਹਮਲਾ ! ਰੂਸੀ ਜੰਗੀ ਬੇੜੇ ਨੂੰ ਡੁਬਾਉਣ ਦਾ ਕੀਤਾ ਦਾਅਵਾ

✍️ Reporter: Shamsher Singh 🗓 24 Nov 2026, 05:27 PM 👁 20
Share: 💬 WhatsApp 📘 Facebook 𝕏 Post

ਯੂਕ੍ਰੇਨ ਨੇ 2,400 KM ਦੂਰ ਲੀਬੀਆ ਦੇ ਨੇਵਲ ਬੇਸ ''ਤੇ ਕੀਤਾ ਹਮਲਾ ! ਰੂਸੀ ਜੰਗੀ ਬੇੜੇ ਨੂੰ ਡੁਬਾਉਣ ਦਾ ਕੀਤਾ ਦਾਅਵਾ

ਯੂਕ੍ਰੇਨ ਨੇ 2,400 KM ਦੂਰ ਲੀਬੀਆ ਦੇ ਨੇਵਲ ਬੇਸ ''ਤੇ ਕੀਤਾ ਹਮਲਾ ! ਰੂਸੀ ਜੰਗੀ ਬੇੜੇ ਨੂੰ ਡੁਬਾਉਣ ਦਾ ਕੀਤਾ ਦਾਅਵਾ
‎Tuesday, Nov 24, 2026 ।
‎ਇੰਟਰਨੈਸ਼ਨਲ ਡੈਸਕ- ਰੂਸ ਨਾਲ ਜਾਰੀ ਜੰਗ ’ਚ ਯੂਕ੍ਰੇਨ ਨੇ ਹੁਣ ਸਮੁੰਦਰ ’ਚ ਵੀ ਆਪਣੀ ਲੰਬੀ ਦੂਰੀ ਤੱਕ ਹਮਲਾ ਕਰਨ ਦੀ ਸਮਰੱਥਾ ਦਾ ਪ੍ਰਦਰਸ਼ਨ ਕੀਤਾ ਹੈ। ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਫ਼ੌਜ ਨੇ ਲੀਬੀਆ ਦੀ ਸਮੁੰਦਰੀ ਫੌਜ ਦੇ ਅੱਡੇ ’ਤੇ ਖੜ੍ਹੇ ਰੂਸੀ ਜੰਗੀ ਬੇੜੇ ਨੂੰ ਸਮੁੰਦਰੀ ਡਰੋਨ ਨਾਲ ਨਿਸ਼ਾਨਾ ਬਣਾ ਕੇ ਡੁਬੋ ਦਿੱਤਾ। ਇਸ ਹਮਲੇ ’ਚ ਜੰਗੀ ਬੇੜੇ ’ਤੇ ਮੌਜੂਦ ਇਕ ਲੜਾਕੂ ਹੈਲੀਕਾਪਟਰ ਵੀ ਤਬਾਹ ਹੋ ਗਿਆ। ਇਹ ਕਾਰਵਾਈ ਯੂਕ੍ਰੇਨ ਦੀ ਸਰਹੱਦ ਤੋਂ ਕਰੀਬ 2,400 ਕਿਲੋਮੀਟਰ ਦੂਰ ਭੂਮੱਧ ਸਾਗਰ ਵਿਚ ਕੀਤੀ ਗਈ। ਜੇ ਯੂਕ੍ਰੇਨ ਦਾ ਦਾਅਵਾ ਸਹੀ ਸਾਬਤ ਹੁੰਦਾ ਹੈ ਤਾਂ ਇਹ ਰੂਸ ਦੀ ਸਮੁੰਦਰੀ ਫੌਜੀ ਤਾਕਤ ਲਈ ਵੱਡਾ ਝਟਕਾ ਮੰਨਿਆ ਜਾਵੇਗਾ।
‎
‎
‎7 ਸਮੁੰਦਰੀ ਡਰੋਨਾਂ ਨਾਲ ਕੀਤਾ ਗਿਆ ਹਮਲਾ
‎ਜ਼ੇਲੈਂਸਕੀ ਨੇ ਦੱਸਿਆ ਕਿ ਯੂਕ੍ਰੇਨੀ ਸੁਰੱਖਿਆ ਸੇਵਾ ਅਤੇ ਰੱਖਿਆ ਫੋਰਸਾਂ ਨੇ ਘਰੇਲੂ ਤਕਨੀਕ ਨਾਲ ਤਿਆਰ ਕੀਤੇ ਗਏ 7 ਸਮੁੰਦਰੀ ਡਰੋਨਾਂ ਰਾਹੀਂ ਇਸ ਮੁਹਿੰਮ ਨੂੰ ਅੰਜਾਮ ਦਿੱਤਾ। ਨਿਸ਼ਾਨੇ ’ਤੇ ਰੂਸੀ ਸਮੁੰਦਰੀ ਫੌਜ ਦਾ ਕਾਰਵੇਟ ਜੰਗੀ ਬੇੜਾ ‘ਮਰਕਰੀ’ ਸੀ। ਜ਼ੇਲੈਂਸਕੀ ਮੁਤਾਬਕ, ਇਹ ਰੂਸ ਦੇ ਸਭ ਤੋਂ ਨਵੇਂ ਜੰਗੀ ਬੇੜਿਆਂ ’ਚ ਸ਼ਾਮਲ ਸੀ ਅਤੇ 2023 ਵਿਚ ਸਮੁੰਦਰੀ ਫੌਜ ਵਿਚ ਸ਼ਾਮਲ ਕੀਤਾ ਗਿਆ ਸੀ। ਯੂਕ੍ਰੇਨ ਦਾ ਦਾਅਵਾ ਹੈ ਕਿ ਰੂਸੀ ਸੁਰੱਖਿਆ ਫੋਰਸਾਂ ਨੇ ਡਰੋਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਇਸ ਦੇ ਬਾਵਜੂਦ ਜੰਗੀ ਬੇੜਾ ਡੁੱਬ ਗਿਆ। ਇਸ ’ਤੇ ਤਾਇਨਾਤ ਕੇ.ਏ.-27 ਫ਼ੌਜੀ ਹੈਲੀਕਾਪਟਰ ਵੀ ਤਬਾਹ ਹੋ ਗਿਆ।
📲Get App