🔥 TRENDING Sarkari school hua chhori Swami Aseemanand’s radical service to... ଢେଙ୍କାନାଳ ଜିଲ୍ଲାରେ ବାତ୍ୟା 'ଆକଭାନ' ନିମି... ସାଇକ୍ଲୋନ୍ ଆକ୍ବାନ୍: ଢେଙ୍କାନାଳ ପୌରପାଳିକା... US Companies Ramp Up Design and Resear... Ahmedabad Hosts Third All India Police...
20 Nov 2026•
ગુજરાતી मराठी ਪੰਜਾਬੀ বাংলা
Business

ਮੁੜ ਵਧੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਜਾਣੋ ਹੁਣ ਕਿੰਨੇ ''ਚ ਮਿਲ ਰਿਹੈ 24 ਤੇ 22 ਕੈਰੇਟ 10 ਗ੍ਰਾਮ Gold

✍️ Reporter: Shamsher Singh 🗓 26 Oct 2026, 02:04 PM 👁 93
Share: 💬 WhatsApp 📘 Facebook 𝕏 Post

ਮੁੜ ਵਧੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਜਾਣੋ ਹੁਣ ਕਿੰਨੇ ''ਚ ਮਿਲ ਰਿਹੈ 24 ਤੇ 22 ਕੈਰੇਟ 10 ਗ੍ਰਾਮ Gold

ਮੁੜ ਵਧੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਜਾਣੋ ਹੁਣ ਕਿੰਨੇ ''ਚ ਮਿਲ ਰਿਹੈ 24 ਤੇ 22 ਕੈਰੇਟ 10 ਗ੍ਰਾਮ Gold
‎Monday, Oct 26, 2026।
‎ਬਿਜਨੈਸ ਡੈਸਕ - ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਸੋਮਵਾਰ ਨੂੰ ਘਰੇਲੂ ਬਾਜ਼ਾਰ ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਮਾਮੂਲੀ ਵਾਧਾ ਦਰਜ ਕੀਤਾ ਗਿਆ ਹੈ। ਪਿਛਲੇ ਦਿਨਾਂ ਦੀ ਗਿਰਾਵਟ ਤੋਂ ਬਾਅਦ ਅੱਜ ਘਰੇਲੂ ਬਾਜ਼ਾਰ ਵਿੱਚ 24 ਕੈਰੇਟ ਸੋਨੇ ਦੀ ਕੀਮਤ 0.21% ਵਧ ਕੇ ₹1,42,810 ਪ੍ਰਤੀ 10 ਗ੍ਰਾਮ ਹੋ ਗਈ, ਜਦੋਂ ਕਿ ਚਾਂਦੀ ਦੀ ਕੀਮਤ 0.36% ਦੇ ਵਾਧੇ ਨਾਲ ₹1,97,300 ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ।
‎
‎ਅੰਤਰਰਾਸ਼ਟਰੀ ਬਾਜ਼ਾਰ ਦਾ ਹਾਲ
‎ਅੰਤਰਰਾਸ਼ਟਰੀ ਬਾਜ਼ਾਰ 'ਚ ਅਮਰੀਕੀ ਫੈਡਰਲ ਰਿਜ਼ਰਵ ਦੀ ਬੈਠਕ ਤੋਂ ਪਹਿਲਾਂ ਮਹਿੰਗਾਈ ਦੀ ਚਿੰਤਾ ਕਾਰਨ ਸੋਨਾ ਤਿੰਨ ਮਹੀਨਿਆਂ ਦੇ ਹੇਠਲੇ ਪੱਧਰ 'ਤੇ ਆ ਗਿਆ ਸੀ, ਜਿੱਥੇ ਸਪੌਟ ਗੋਲਡ $3,998.49 ਪ੍ਰਤੀ ਔਂਸ 'ਤੇ ਸੀ। ਹਾਲਾਂਕਿ, ਭਾਰਤੀ ਵਾਅਦਾ ਬਾਜ਼ਾਰ (MCX) ਵਿੱਚ ਅੱਜ ਸ਼ੁਰੂਆਤੀ ਕਾਰੋਬਾਰ ਦੌਰਾਨ ਮਾਮੂਲੀ ਸੁਧਾਰ ਦੇਖਿਆ ਗਿਆ।
‎
‎ਪ੍ਰਚੂਨ ਬਾਜ਼ਾਰ ਵਿੱਚ ਸੋਨਾ ਵੱਖ-ਵੱਖ ਸ਼ੁੱਧਤਾ ਦੇ ਪੱਧਰਾਂ 'ਤੇ ਉਪਲਬਧ ਹੁੰਦਾ ਹੈ। 24-ਕੈਰੇਟ ਸੋਨਾ ਇਸ ਦਾ ਸਭ ਤੋਂ ਸ਼ੁੱਧ ਰੂਪ ਹੈ, ਜਦੋਂ ਕਿ 22-ਕੈਰੇਟ ਸੋਨੇ ਦੀ ਵਰਤੋਂ ਆਮ ਤੌਰ 'ਤੇ ਗਹਿਣੇ ਬਣਾਉਣ ਲਈ ਕੀਤੀ ਜਾਂਦੀ ਹੈ, ਕਿਉਂਕਿ ਇਹ ਵਧੇਰੇ ਟਿਕਾਊ ਹੁੰਦਾ ਹੈ। 'ਸਿਲਵਰ 999' (ਜਿਸ ਨੂੰ 99.9% ਸ਼ੁੱਧ ਚਾਂਦੀ ਵੀ ਕਿਹਾ ਜਾਂਦਾ ਹੈ) ਚਾਂਦੀ ਦਾ ਇੱਕ ਬਹੁਤ ਹੀ ਸ਼ੁੱਧ ਰੂਪ ਹੈ, ਜਿਸ ਦੀ ਵਰਤੋਂ ਆਮ ਤੌਰ 'ਤੇ ਨਿਵੇਸ਼ ਦੇ ਉਦੇਸ਼ਾਂ ਲਈ ਕੀਤੀ ਜਾਂਦੀ ਹੈ; ਇਸ ਵਿੱਚ ਚਾਂਦੀ ਦੀਆਂ ਇੱਟਾਂ ਅਤੇ ਸਿੱਕੇ ਸ਼ਾਮਲ ਹਨ।
📲Get App