🔥 TRENDING ঢাক-ঢোলের তালে জমজমাট বেলডাঙার ঐতিহ্যব... Jharkhand Government Publishes List of... Jharkhand ambulance services suspended... Virender Sehwag Supports MS Dhoni’s Re... Pakistani Man Disguises as Woman in Au... Manorama News airs Speed News at 9:30 ...
20 Nov 2026•
ગુજરાતી मराठी ਪੰਜਾਬੀ বাংলা
Religion

2035 ਤੱਕ ਈਸਾਈਆਂ ਨੂੰ ਪਿੱਛੇ ਛੱਡ ਦੁਨੀਆ ਦਾ ਸਭ ਤੋਂ ਵੱਡਾ ਧਰਮ ਬਣੇਗਾ ਇਸਲਾਮ! ਹਿੰਦੂ ਤੇ ਯਹੂਦੀ ਆਬਾਦੀ ਘਟੇਗੀ

✍️ Reporter: Shamsher Singh 🗓 19 Nov 2026, 08:44 AM 👁 44
Share: 💬 WhatsApp 📘 Facebook 𝕏 Post

2035 ਤੱਕ ਈਸਾਈਆਂ ਨੂੰ ਪਿੱਛੇ ਛੱਡ ਦੁਨੀਆ ਦਾ ਸਭ ਤੋਂ ਵੱਡਾ ਧਰਮ ਬਣੇਗਾ ਇਸਲਾਮ! ਹਿੰਦੂ ਤੇ ਯਹੂਦੀ ਆਬਾਦੀ ਘਟੇਗੀ

2035 ਤੱਕ ਈਸਾਈਆਂ ਨੂੰ ਪਿੱਛੇ ਛੱਡ ਦੁਨੀਆ ਦਾ ਸਭ ਤੋਂ ਵੱਡਾ ਧਰਮ ਬਣੇਗਾ ਇਸਲਾਮ! ਹਿੰਦੂ ਤੇ ਯਹੂਦੀ ਆਬਾਦੀ ਘਟੇਗੀ
‎Thursday, Nov 19, 2026 ।
‎
‎ਨਿਊਯਾਰਕ (ਏਜੰਸੀ) : ਪਿਊ ਰਿਸਰਚ ਸੈਂਟਰ (Pew Research Center) ਦੀ ਤਾਜ਼ਾ ਰਿਪੋਰਟ ਅਨੁਸਾਰ ਅਗਲੇ 10 ਸਾਲਾਂ ਤੋਂ ਵੀ ਘੱਟ ਸਮੇਂ ਵਿੱਚ ਵਿਸ਼ਵ ਦੇ ਧਾਰਮਿਕ ਸਮੀਕਰਨਾਂ ਵਿੱਚ ਵੱਡਾ ਬਦਲਾਅ ਦੇਖਣ ਨੂੰ ਮਿਲੇਗਾ। ਰਿਪੋਰਟ ਅਨੁਸਾਰ 2035 ਤੱਕ ਇਸਲਾਮ ਈਸਾਈ ਧਰਮ ਨੂੰ ਪਿੱਛੇ ਛੱਡ ਕੇ ਦੁਨੀਆ ਦਾ ਸਭ ਤੋਂ ਵੱਡਾ ਧਰਮ ਬਣ ਜਾਵੇਗਾ।
‎
‎ਸਾਲ 2020 ਦੇ ਅੰਕੜਿਆਂ ਮੁਤਾਬਕ ਦੁਨੀਆ ਭਰ ਵਿੱਚ 2.27 ਅਰਬ ਈਸਾਈ ਅਤੇ 2.02 ਅਰਬ ਮੁਸਲਮਾਨ ਸਨ। ਪਿਊ ਦੇ ਨਵੇਂ ਅਨੁਮਾਨਾਂ ਅਨੁਸਾਰ 2035 ਤੱਕ ਮੁਸਲਮਾਨਾਂ ਦੀ ਗਿਣਤੀ ਵਧ ਕੇ 2.57 ਅਰਬ ਹੋ ਜਾਵੇਗੀ, ਜਦੋਂ ਕਿ ਈਸਾਈਆਂ ਦੀ ਆਬਾਦੀ 2.52 ਅਰਬ ਰਹਿ ਜਾਵੇਗੀ। ਜੇਕਰ ਮੌਜੂਦਾ ਰੁਝਾਨ ਜਾਰੀ ਰਹਿੰਦਾ ਹੈ, ਤਾਂ 2070 ਤੱਕ ਦੁਨੀਆ ਵਿੱਚ ਮੁਸਲਮਾਨਾਂ ਦੀ ਆਬਾਦੀ 3.6 ਅਰਬ ਤੋਂ ਵੱਧ ਹੋ ਜਾਵੇਗੀ, ਜਦੋਂ ਕਿ ਈਸਾਈਆਂ ਦੀ ਗਿਣਤੀ 3 ਅਰਬ ਤੋਂ ਕੁਝ ਘੱਟ ਹੋਵੇਗੀ। 2020 ਤੋਂ 2070 ਦਰਮਿਆਨ ਵਿਸ਼ਵ ਆਬਾਦੀ ਵਿੱਚ 29% ਵਾਧਾ ਹੋਣ ਦਾ ਅਨੁਮਾਨ ਹੈ, ਜਿਸ ਵਿੱਚ ਈਸਾਈਆਂ ਦੀ ਆਬਾਦੀ 30% ਅਤੇ ਮੁਸਲਮਾਨਾਂ ਦੀ ਆਬਾਦੀ 80% ਵਧੇਗੀ।
📲Get App