🔥 TRENDING Film Production Begins in Flatonia, Fa... Tongsum Tourism Festival Highlights Da... Sikkim Selects 23-Member Team for Nati... Sikkim Governor Reviews Development Pr... Bengal to Face Mizoram in 20 November... 17 Mizoram firms awarded green certifi...
20 Nov 2026•
ગુજરાતી मराठी ਪੰਜਾਬੀ বাংলা
Politics

2029 ਤੱਕ ਪੰਜਾਬ ਹੋਵੇਗਾ ਨਸ਼ਾ-ਮੁਕਤ, ਕਿਸਾਨਾਂ ਲਈ ਭਾਜਪਾ ਕੋਲ ਵੱਡਾ ਰੋਡਮੈਪ

✍️ Reporter: Shamsher Singh 🗓 18 Nov 2026, 03:05 PM 👁 42
Share: 💬 WhatsApp 📘 Facebook 𝕏 Post

2029 ਤੱਕ ਪੰਜਾਬ ਹੋਵੇਗਾ ਨਸ਼ਾ-ਮੁਕਤ, ਕਿਸਾਨਾਂ ਲਈ ਭਾਜਪਾ ਕੋਲ ਵੱਡਾ ਰੋਡਮੈਪ

2029 ਤੱਕ ਪੰਜਾਬ ਹੋਵੇਗਾ ਨਸ਼ਾ-ਮੁਕਤ, ਕਿਸਾਨਾਂ ਲਈ ਭਾਜਪਾ ਕੋਲ ਵੱਡਾ ਰੋਡਮੈਪ
‎Wednesday, Nov 18, 2026 ।
‎ਜਲੰਧਰ ssm)-ਪੰਜਾਬ 'ਚ ਭਾਜਪਾ ਵੱਲੋਂ ਅੱਜ ਸ਼ੁਰੂ ਕੀਤੀ ਜਾ ਰਹੀ 'ਸਮਰਸਤਾ ਸੰਕਲਪ ਯਾਤਰਾ' ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪਾਰਟੀ ਦੀਆਂ ਤਿਆਰੀਆਂ ਬਾਰੇ ਭਾਜਪਾ ਦੇ ਰਾਸ਼ਟਰੀ ਵਾਈਸ ਪ੍ਰਧਾਨ ਲਾਲ ਸਿੰਘ ਆਰੀਆ ਨੇ 'ਜਗ ਬਾਣੀ' ਨਾਲ ਖੁੱਲ੍ਹ ਕੇ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਜਿੱਥੇ ਕੇਂਦਰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਨੂੰ ਪੰਜਾਬ 'ਚ ਲਾਗੂ ਕਰਨ ਦੀ ਗੱਲ ਕੀਤੀ, ਉੱਥੇ ਹੀ ਪਿੰਡਾਂ 'ਚ ਭਾਜਪਾ ਵੱਲੋਂ ਆਪਣੀ ਪਕੜ ਮਜ਼ਬੂਤ ਬਣਾਉਣ ਲਈ ਚੁੱਕੇ ਜਾ ਰਹੇ ਕਦਮਾਂ 'ਤੇ ਵੀ ਆਪਣੇ ਵਿਚਾਰ ਰੱਖੇ।
‎ਭਾਰਤੀ ਜਨਤਾ ਪਾਰਟੀ ਹਮੇਸ਼ਾ ਹੀ ਸੰਤਾਂ ਤੇ ਮਹਾਪੁਰਖਾਂ ਦੀਆਂ ਸਿੱਖਿਆਵਾਂ ਨੂੰ ਸਮਾਜ ਵਿਚ ਲਿਜਾਉਣ ਲਈ ਕਾਰਜਸ਼ੀਲ ਰਹੀ ਹੈ। ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਰੂ ਨਿਰੰਜਨ ਦਾਸ ਜੀ ਦਾ ਅਸ਼ੀਰਵਾਦ ਲੈਣ ਡੇਰਾ ਸੱਚਖੰਡ ਬੱਲਾਂ ਆਏ ਤਾਂ ਉਨ੍ਹਾਂ ਰਵਿਦਾਸ ਮਹਾਰਾਜ ਜੀ ਦਾ 650ਵਾਂ ਪ੍ਰਕਾਸ਼ ਦਿਹਾੜਾ ਮਨਾਉਣ ਦੀ ਗੱਲ ਆਖ਼ੀ ਸੀ। ਇਸੇ ਲਈ ਪ੍ਰਧਾਨ ਮੰਤਰੀ ਮੋਦੀ ਤੇ ਕੌਮੀ ਪ੍ਰਧਾਨ ਨਿਤਿਨ ਨਬੀਨ ਦੀ ਅਗਵਾਈ ਵਿਚ ਭਾਜਪਾ ਰਵਿਦਾਸ ਮਹਾਰਾਜ ਦਾ 650ਵਾਂ ਪ੍ਰਕਾਸ਼ ਦਿਹਾੜਾ ਮਨਾ ਰਹੀ ਹੈ। 'ਸਮਰਸਤਾ ਸੰਕਲਪ ਮੁਹਿੰਮ' ਪੂਰਾ ਸਾਲ ਮਨਾਈ ਜਾਣ ਵਾਲੀ ਮੁਹਿੰਮ ਹੈ। 18 ਨਵੰਬਰ ਨੂੰ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਇਸ ਯਾਤਰਾ ਦੀ ਸ਼ੁਰੂਆਤ ਕਰਵਾਉਣਗੇ ਤੇ ਇਕ ਵੱਡੀ ਸਭਾ ਨੂੰ ਸੰਬੋਧਨ ਵੀ ਕਰਨਗੇ। ਇਹ ਯਾਤਰਾ ਸਿਰਫ਼ ਪੰਜਾਬ ਵਿਚ ਨਹੀਂ ਨਿਕਲ ਰਹੀ, ਸਗੋਂ ਪੰਜਾਬ ਤੋਂ ਸ਼ੁਰੂ ਹੋ ਕੇ ਚੰਡੀਗੜ੍ਹ, ਹਿਮਾਚਲ, ਉੱਤਰਾਖੰਡ, ਹਰਿਆਣਾ, ਉੱਤਰ ਪ੍ਰਦੇਸ਼ ਵਿਚ ਜਾਵੇਗੀ। ਇਹ 16 ਦਿਨਾ ਯਾਤਰਾ 7 ਸੂਬਿਆਂ 'ਚੋਂ ਲੰਘਦੀ ਹੋਈ 2402 ਕਿੱਲੋਮੀਟਰ ਦਾ ਸਫ਼ਰ ਤੈਅ ਕਰੇਗੀ। ਇਸ ਦੌਰਾਨ 17 ਵੱਡੀਆਂ ਸਭਾਵਾਂ ਕੀਤੀਆਂ ਜਾਣਗੀਆਂ। ਇਹ ਯਾਤਰਾ ਜਿੱਥੇ ਵੀ ਰਾਤ ਨੂੰ ਰੁਕੇਗੀ, ਅਗਲੇ ਦਿਨ ਉੱਥੇ 4 ਪ੍ਰੋਗਰਾਮ ਹੋਣਗੇ- ਸਵੱਛਤਾ ਮੁਹਿੰਮ, ਮੰਦਰ ਵਿਚ ਰਵਿਦਾਸ ਜੀ ਦੀ ਤਸਵੀਰ ਲਗਾਉਣਾ, ਐੱਸ. ਸੀ. ਭਾਈਚਾਰੇ ਨਾਲ ਸੰਵਾਦ ਅਤੇ ਸ਼ਹਿਰ ਕ੍ਰਾਂਤੀਕਾਰੀ ਦੀ ਪ੍ਰਤੀਮਾ 'ਤੇ ਫੁੱਲਾਂ ਦੇ ਹਾਰ ਭੇਟ ਕੀਤੇ ਜਾਣਗੇ।
📲Get App