🔥 TRENDING 3 सूत्री मांगों को लेकर पटवारी हड़ताल... జీకే వీధి మండల పగ్గాలు వైఎస్సార్సీపీకి... સુરતની ડૉ. પારુલ વડગામા: 18 વર્ષથી TB... સાબરકાંઠા જિલ્લાના ગામોમાં સીસીટીવી સ્... ठाणे जिल्ह्याला दुष्काळाच्या यादीतून व... जेल से निकलते ही आज़म खान ने किया घोषण...
19 Nov 2026•
ગુજરાતી मराठी ਪੰਜਾਬੀ বাংলা
Viral & Trending

20 ਮਹੀਨਿਆਂ ਦੀ ਉਮਰ ਤੇ 760 ਕਿੱਲੋ ਵਜ਼ਨ: ਪੁਸ਼ਕਰ ਮੇਲੇ ''ਚ ਛਾਇਆ ''ਕਾਲਾ ਬੱਦਲ'' ਝੋਟਾ

✍️ Reporter: Shamsher Singh 🗓 18 Nov 2026, 09:21 AM 👁 47
Share: 💬 WhatsApp 📘 Facebook 𝕏 Post

20 ਮਹੀਨਿਆਂ ਦੀ ਉਮਰ ਤੇ 760 ਕਿੱਲੋ ਵਜ਼ਨ: ਪੁਸ਼ਕਰ ਮੇਲੇ ''ਚ ਛਾਇਆ ''ਕਾਲਾ ਬੱਦਲ'' ਝੋਟਾ

20 ਮਹੀਨਿਆਂ ਦੀ ਉਮਰ ਤੇ 760 ਕਿੱਲੋ ਵਜ਼ਨ: ਪੁਸ਼ਕਰ ਮੇਲੇ ''ਚ ਛਾਇਆ ''ਕਾਲਾ ਬੱਦਲ'' ਝੋਟਾ
‎Tuesday, Nov 17, 2026।
‎ਪੁਸ਼ਕਰ : ਰਾਜਸਥਾਨ ਦੇ ਵਿਸ਼ਵ ਪ੍ਰਸਿੱਧ ਪੁਸ਼ਕਰ ਮੇਲੇ ਵਿੱਚ ਮੱਧ ਪ੍ਰਦੇਸ਼ ਤੋਂ ਆਇਆ ਇੱਕ ਵਿਸ਼ਾਲਕਾਏ ਝੋਟਾ (ਭੈਂਸਾ) ਲੋਕਾਂ ਦੀ ਖਿੱਚ ਦਾ ਮੁੱਖ ਕੇਂਦਰ ਬਣਿਆ ਹੋਇਆ ਹੈ। 'ਕਾਲਾ ਬੱਦਲ' ਨਾਮ ਦਾ ਇਹ ਝੋਟਾ ਮਹਿਜ਼ 20 ਮਹੀਨਿਆਂ ਦੀ ਉਮਰ ਵਿੱਚ 760 ਕਿਲੋਗ੍ਰਾਮ ਵਜ਼ਨ ਦਾ ਹੈ, ਜਿਸ ਦੀ ਭਾਰੀ-ਭਰਕਮ ਕੱਦ-ਕਾਠੀ ਦੇਖ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ।
‎ਝੋਟੇ ਦੇ ਮਾਲਕ ਸ਼ੈਲੇਂਦਰ ਚੌਧਰੀ ਨੇ ਦੱਸਿਆ ਕਿ 'ਕਾਲਾ ਬੱਦਲ' ਦਾ ਰੰਗ ਗੂੜ੍ਹਾ ਕਾਲਾ ਅਤੇ ਸੁਨਹਿਰੀ ਹੈ ਅਤੇ ਸੁਭਾਅ ਪੱਖੋਂ ਵੀ ਇਹ ਕਾਫ਼ੀ ਸਮਝਦਾਰ ਹੈ। ਇਸ ਦੀ ਮਾਂ ਦੀ ਦੁੱਧ ਦੇਣ ਦੀ ਸਮਰੱਥਾ ਵੀ ਦੋਵਾਂ ਸਮਿਆਂ ਦੀ ਮਿਲਾ ਕੇ 25 ਲੀਟਰ ਰਹੀ ਹੈ। ਸ਼ੈਲੇਂਦਰ ਅਨੁਸਾਰ, 'ਕਾਲਾ ਬੱਦਲ' ਦੀ ਖ਼ੁਰਾਕ ਦਾ ਪਰਿਵਾਰ ਦੇ ਕਿਸੇ ਮੈਂਬਰ ਵਾਂਗ ਖ਼ਾਸ ਧਿਆਨ ਰੱਖਿਆ ਜਾਂਦਾ ਹੈ। ਇਹ ਰੋਜ਼ਾਨਾ ਕਰੀਬ 35 ਲੀਟਰ ਦੁੱਧ ਪੀਂਦਾ ਹੈ। ਇਸ ਤੋਂ ਇਲਾਵਾ ਇਸ ਦੀ ਡਾਈਟ ਵਿੱਚ ਤੂੜੀ, ਖਲ ਅਤੇ ਹਰੇ ਚਾਰੇ ਦੇ ਨਾਲ-ਨਾਲ ਮੱਖਣ ਅਤੇ ਸੁੱਕੇ ਮੇਵੇ (ਡਰਾਈ ਫਰੂਟਸ) ਵੀ ਸ਼ਾਮਲ ਕੀਤੇ ਗਏ ਹਨ।
‎
‎ਘੱਟ ਉਮਰ ਵਿੱਚ ਇੰਨਾ ਜ਼ਿਆਦਾ ਵਜ਼ਨ ਅਤੇ ਵੱਡਾ ਸਰੀਰ ਹੋਣ ਕਾਰਨ ਪੁਸ਼ਕਰ ਮੇਲੇ ਵਿੱਚ ਆਉਣ ਵਾਲੇ ਸੈਲਾਨੀਆਂ ਅਤੇ ਸ਼ਰਧਾਲੂਆਂ ਵਿੱਚ 'ਕਾਲਾ ਬੱਦਲ' ਨੂੰ ਨੇੜਿਓਂ ਦੇਖਣ ਦਾ ਭਾਰੀ ਉਤਸ਼ਾਹ ਹੈ। ਵੱਡੀ ਗਿਣਤੀ ਵਿੱਚ ਲੋਕ ਇਸ ਨਾਲ ਤਸਵੀਰਾਂ ਖਿਚਵਾਉਣ ਅਤੇ ਸੈਲਫ਼ੀਆਂ ਲੈਣ ਲਈ ਪਹੁੰਚ ਰਹੇ ਹਨ।
‎
‎ਜ਼ਿਕਰਯੋਗ ਹੈ ਕਿ ਰਾਜਸਥਾਨ ਦੇ ਅਜਮੇਰ ਜ਼ਿਲ੍ਹੇ ਵਿੱਚ 17 ਤੋਂ 24 ਨਵੰਬਰ ਤੱਕ ਚੱਲਣ ਵਾਲਾ ਇਹ ਇਤਿਹਾਸਕ ਪੁਸ਼ਕਰ ਮੇਲਾ ਪਸ਼ੂਆਂ ਦੀ ਖ਼ਰੀਦੋ-ਫ਼ਰੋਖ਼ਤ, ਸੱਭਿਆਚਾਰਕ ਪ੍ਰੋਗਰਾਮਾਂ, ਊਠਾਂ ਦੀਆਂ ਦੌੜਾਂ ਅਤੇ ਧਾਰਮਿਕ ਆਸਥਾ ਲਈ ਪੂਰੀ ਦੁਨੀਆ ਵਿੱਚ ਜਾਣਿਆ ਜਾਂਦਾ ਹੈ
📲Get App