🔥 TRENDING 1,152 Gujarat Police Officers Set to P... Gujarat Inaugurates 3D Virtual Museum... Gujarat's new waste-to-energy policy o... Thieves steal Rs 1.25 crore of jewelle... Balaghat Air Hostess Murder Case: Vide... ଭୁବନେଶ୍ୱରରେ ଆଗାମୀ ୩ ଘଣ୍ଟାରେ ବର୍ଷା ଏବଂ...
20 Nov 2026•
ગુજરાતી मराठी ਪੰਜਾਬੀ বাংলা
International

ਹੂਤੀਆਂ ਨੇ ਆਰਮੀ ਬੇਸ ''ਤੇ ਦਾਗ਼''ਤੀਆਂ ਮਿਜ਼ਾਈਲਾਂ ! 20 ਫ਼ੌਜੀਆਂ ਦੀ ਗਈ ਜਾਨ, ਕਈ ਹੋਰ ਜ਼ਖ਼ਮੀ

✍️ Reporter: Shamsher Singh 🗓 19 Oct 2026, 07:55 PM 👁 112
Watch on: ▶️ YouTube
Share: 💬 WhatsApp 📘 Facebook 𝕏 Post

ਹੂਤੀਆਂ ਨੇ ਆਰਮੀ ਬੇਸ ''ਤੇ ਦਾਗ਼''ਤੀਆਂ ਮਿਜ਼ਾਈਲਾਂ ! 20 ਫ਼ੌਜੀਆਂ ਦੀ ਗਈ ਜਾਨ, ਕਈ ਹੋਰ ਜ਼ਖ਼ਮੀ

ਹੂਤੀਆਂ ਨੇ ਆਰਮੀ ਬੇਸ ''ਤੇ ਦਾਗ਼''ਤੀਆਂ ਮਿਜ਼ਾਈਲਾਂ ! 20 ਫ਼ੌਜੀਆਂ ਦੀ ਗਈ ਜਾਨ, ਕਈ ਹੋਰ ਜ਼ਖ਼ਮੀ
‎Monday, Oct 19, 2026।
‎ਇੰਟਰਨੈਸ਼ਨਲ ਡੈਸਕ- ਮਿਡਲ ਈਸਟ ਦੀ ਜੰਗ ਲਗਾਤਾਰ ਲੰਬੀ ਖਿਚਦੀ ਜਾ ਰਹੀ ਹੈ। ਇਸੇ ਇਰਾਨ ਇਰਾਨ ਸਮਰਥਿਤ ਹੂਤੀ ਬਾਗ਼ੀਆਂ ਨੇ ਸੋਮਵਾਰ ਨੂੰ ਦੱਖਣੀ ਯਮਨ 'ਚ ਅੰਤਰਰਾਸ਼ਟਰੀ ਪੱਧਰ 'ਤੇ ਮਾਨਤਾ ਪ੍ਰਾਪਤ ਯਮਨ ਸਰਕਾਰ ਦੇ ਇੱਕ ਅਹਿਮ ਫ਼ੌਜੀ ਕੈਂਪ 'ਤੇ ਭਿਆਨਕ ਮਿਜ਼ਾਈਲ ਹਮਲਾ ਕਰ ਦਿੱਤਾ ਹੈ। ਇਸ ਹਮਲੇ 'ਚ ਘੱਟੋ-ਘੱਟ 20 ਫੌਜੀ ਮਾਰੇ ਗਏ ਹਨ, ਜਦਕਿ 24 ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਨ।
‎ਜਾਣਕਾਰੀ ਅਨੁਸਾਰ ਹੂਤੀ ਬਾਗ਼ੀਆਂ ਨੇ ਦੱਖਣੀ ਸੂਬੇ ਸ਼ਬਵਾ ਦੇ 'ਅਲ-ਅਲਮ' ਆਰਮੀ ਟ੍ਰੇਨਿੰਗ ਕੈਂਪ ਨੂੰ ਨਿਸ਼ਾਨਾ ਬਣਾਉਂਦੇ ਹੋਏ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ। ਹਮਲੇ ਦੌਰਾਨ ਕੈਂਪ 'ਚ ਮੌਜੂਦ 20 ਫੌਜੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ 24 ਤੋਂ ਵੱਧ ਜ਼ਖਮੀ ਜਵਾਨਾਂ ਨੂੰ ਨੇੜਲੇ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਹੈ।
‎ਜ਼ਿਕਰਯੋਗ ਹੈ ਕਿ ਪੱਛਮੀ ਏਸ਼ੀਆ 'ਚ ਇਰਾਨ-ਅਮਰੀਕਾ ਜੰਗ ਅਤੇ ਲਾਲ ਸਾਗਰ ਸੰਕਟ ਦੇ ਚਲਦਿਆਂ ਯਮਨ 'ਚ ਹੂਤੀ ਬਾਗ਼ੀਆਂ ਅਤੇ ਸਰਕਾਰੀ ਫੌਜਾਂ ਵਿਚਾਲੇ ਜੰਗ ਇੱਕ ਵਾਰ ਫਿਰ ਤੋਂ ਬੇਹੱਦ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ, ਜਿਸ ਕਾਰਨ ਮਿਡਲ ਈਸਟ 'ਚ ਜੰਗ ਦੇ ਸੰਕਟ ਹੋਰ ਸੰਘਣੇ ਹੋ ਗਏ ਹਨ।
📲Get App