🔥 TRENDING 1,152 Gujarat Police Officers Set to P... Gujarat Inaugurates 3D Virtual Museum... Gujarat's new waste-to-energy policy o... Thieves steal Rs 1.25 crore of jewelle... Balaghat Air Hostess Murder Case: Vide... ଭୁବନେଶ୍ୱରରେ ଆଗାମୀ ୩ ଘଣ୍ଟାରେ ବର୍ଷା ଏବଂ...
20 Nov 2026•
ગુજરાતી मराठी ਪੰਜਾਬੀ বাংলা
Crime

1,00,00,000 ਤੋਂ ਵੱਧ ਦੀ ਡਰੱਗਜ਼! ਤਾਮਿਲਨਾਡੂ ’ਚ DRI ਦੇ ਹੱਥ ਲੱਗੀ ਵੱਡੀ ਸਫਲਤਾ, 4 ਗ੍ਰਿਫ਼ਤਾਰ ‎ ।

✍️ Reporter: Shamsher Singh 🗓 19 Oct 2026, 09:30 AM 👁 100
Share: 💬 WhatsApp 📘 Facebook 𝕏 Post

1,00,00,000 ਤੋਂ ਵੱਧ ਦੀ ਡਰੱਗਜ਼! ਤਾਮਿਲਨਾਡੂ ’ਚ DRI ਦੇ ਹੱਥ ਲੱਗੀ ਵੱਡੀ ਸਫਲਤਾ, 4 ਗ੍ਰਿਫ਼ਤਾਰ ‎ ।

1,00,00,000 ਤੋਂ ਵੱਧ ਦੀ ਡਰੱਗਜ਼! ਤਾਮਿਲਨਾਡੂ ’ਚ DRI ਦੇ ਹੱਥ ਲੱਗੀ ਵੱਡੀ ਸਫਲਤਾ, 4 ਗ੍ਰਿਫ਼ਤਾਰ
‎Monday, Oct 19, 2026 ।
‎
‎
‎ਚੇਨਈ (ਏਜੰਸੀ) - ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀ. ਆਰ. ਆਈ.) ਨੇ ਤਾਮਿਲਨਾਡੂ ਦੇ ਨਾਗਾਪੱਟੀਨਮ ਜ਼ਿਲ੍ਹੇ ’ਚ 100 ਕਰੋੜ ਰੁਪਏ ਤੋਂ ਵੱਧ ਦੀ 137 ਕਿੱਲੋ ਕ੍ਰਿਸਟਲ ਮੈਥਾਮਫੇਟਾਮਾਈਨ ਡਰੱਗਜ਼ ਬਰਾਮਦ ਕੀਤੀ ਹੈ। ਅਧਿਕਾਰੀਆਂ ਨੇ ਇਸ ਨੂੰ ਹਾਲ ਹੀ ਦੇ ਸਾਲਾਂ ’ਚ ਤਟੀ ਇਲਾਕਿਆਂ ’ਚ ਨਸ਼ੀਲੇ ਪਦਾਰਥਾਂ ਦੀਆਂ ਸਭ ਤੋਂ ਵੱਡੀਆਂ ਬਰਾਮਦਗੀਆਂ ’ਚੋਂ ਇਕ ਦੱਸਿਆ ਹੈ। ਇਸ ਸਿਲਸਿਲੇ ’ਚ ਐੱਨ. ਡੀ. ਪੀ. ਐੱਸ. (ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੇਪਿਕ ਸਬਸਟਾਂਸਿਜ਼) ਐਕਟ, 1985 ਦੇ ਤਹਿਤ 4 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਨਿਆਇਕ ਹਿਰਾਸਤ ’ਚ ਭੇਜ ਦਿੱਤਾ ਗਿਆ ਹੈ।
‎ਇਕ ਬਿਆਨ ਮੁਤਾਬਕ, ਵਿਸ਼ੇਸ਼ ਖੁਫ਼ੀਆ ਜਾਣਕਾਰੀ ਦੇ ਆਧਾਰ ’ਤੇ ਡੀ. ਆਰ. ਆਈ. ਦੇ ਅਧਿਕਾਰੀਆਂ ਨੇ ਨਿਗਰਾਨੀ ਅਤੇ ਕਾਰਵਾਈ ਮੁਹਿੰਮ ਚਲਾਈ ਅਤੇ ਤਟੀ ਇਲਾਕੇ ’ਚ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਕਰਨ ਵਾਲੇ ਇਕ ਸ਼ੱਕੀ ਗਿਰੋਹ ਦਾ ਪਰਦਾਫਾਸ਼ ਕੀਤਾ। ਬਿਆਨ ’ਚ ਕਿਹਾ ਗਿਆ ਹੈ ਕਿ ਗਿਰੋਹ ਦੀ ਯੋਜਨਾ ਨਸ਼ੀਲੇ ਪਦਾਰਥਾਂ ਨੂੰ ਸਮੁੰਦਰ ਵਿਚ ਦੂਜੇ ਜਹਾਜ਼ ਜਾਂ ਬੇੜੀ ਨੂੰ ਸੌਂਪ ਕੇ ਸ਼੍ਰੀਲੰਕਾ ’ਚ ਸਮੱਗਲਿੰਗ ਕਰਨ ਦੀ ਸੀ। ਅਧਿਕਾਰੀਆਂ ਨੇ ਨਾਗਾਪੱਟੀਨਮ ਜ਼ਿਲ੍ਹੇ ਦੇ ਸਮੁੰਦਰੀ ਕੰਡੇ ’ਤੇ ਸਥਿਤ ਇਕ ਪਿੰਡ ’ਚ ਤਲਾਸ਼ੀ ਦੌਰਾਨ 6 ਵੱਡੇ ਬੈਗ ਬਰਾਮਦ ਕੀਤੇ, ਜਿਨ੍ਹਾਂ ’ਚ ਸਿਲਵਰ ਦੀ ਫੁਆਇਲ ’ਚ ਲਪੇਟੇ 27 ਪੈਕੇਟ ਸਨ। ਬਿਆਨ ਅਨੁਸਾਰ, ਪੈਕੇਟਾਂ ’ਚ ਚਿੱਟਾ ਕ੍ਰਿਸਟਲੀ ਪਦਾਰਥ ਮਿਲਿਆ, ਜਿਸ ਦੇ ਉੱਚ ਸ਼ੁੱਧਤਾ ਵਾਲਾ ਮੈਥਾਮਫੇਟਾਮਾਈਨ ਹੋਣ ਦਾ ਖਦਸ਼ਾ ਹੈ।
📲Get App