🔥 TRENDING ପୁରୀ ଜିଲ୍ଲାପାଳଙ୍କ ସହ ମୁଖ୍ୟମନ୍ତ୍ରୀ ମୋହନ... ସିକ୍ଲୋନ୍‌ ଅକ୍ୱାନ୍‌ ପାଇଁ ଓଡିଶା ମୁଖ୍ୟମନ୍... Karnataka Holds 51% Share of India's G... Karnataka releases February 2027 First... Siddaramaiah Says He Was Seated in 5th... Suspense Lingers Over Rajasthan Cricke...
20 Nov 2026•
ગુજરાતી मराठी ਪੰਜਾਬੀ বাংলা
Education

ਪ੍ਰਾਈਵੇਟ ਸਕੂਲਾਂ ਨੂੰ ਮਾਨਤਾ ਦੇਣ ਬਦਲੇ 100 ਕਰੋੜ ! ਸਾਬਕਾ ਸਿੱਖਿਆ ਮੰਤਰੀ ਗ੍ਰਿਫ਼ਤਾਰ, TN ''ਚ ਵੱਡੀ ਕਾਰਵਾਈ

✍️ Reporter: Shamsher Singh 🗓 27 Oct 2026, 11:24 AM 👁 85
Share: 💬 WhatsApp 📘 Facebook 𝕏 Post

ਪ੍ਰਾਈਵੇਟ ਸਕੂਲਾਂ ਨੂੰ ਮਾਨਤਾ ਦੇਣ ਬਦਲੇ 100 ਕਰੋੜ ! ਸਾਬਕਾ ਸਿੱਖਿਆ ਮੰਤਰੀ ਗ੍ਰਿਫ਼ਤਾਰ, TN ''ਚ ਵੱਡੀ ਕਾਰਵਾਈ

ਪ੍ਰਾਈਵੇਟ ਸਕੂਲਾਂ ਨੂੰ ਮਾਨਤਾ ਦੇਣ ਬਦਲੇ 100 ਕਰੋੜ ! ਸਾਬਕਾ ਸਿੱਖਿਆ ਮੰਤਰੀ ਗ੍ਰਿਫ਼ਤਾਰ, TN ''ਚ ਵੱਡੀ ਕਾਰਵਾਈ
‎Tuesday, Oct 27, 2026 - 10:08am।
‎
‎ਚੇਨਈ (ਏਜੰਸੀ)- ਦ੍ਰਵਿੜ ਮੁਨੇਤਰ ਕੜਗਮ (ਡੀ.ਐੱਮ.ਕੇ.) ਦੇ ਆਗੂ ਅਤੇ ਤਾਮਿਲਨਾਡੂ ਦੇ ਸਾਬਕਾ ਸਕੂਲ ਸਿੱਖਿਆ ਮੰਤਰੀ ਏ. ਮਹੇਸ਼ ਪੋਯਾਮੋਝੀ ਨੂੰ ਨਿੱਜੀ ਸਕੂਲਾਂ ਨਾਲ ਸਬੰਧਤ 100 ਕਰੋੜ ਰੁਪਏ ਦੇ ਕਥਿਤ ਘਪਲੇ ਦੇ ਮਾਮਲੇ ਵਿਚ ਸੋਮਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਮਦਰਾਸ ਹਾਈ ਕੋਰਟ ਵੱਲੋਂ ਅਗਾਊਂ ਜ਼ਮਾਨਤ ਦੀ ਅਰਜ਼ੀ ਖਾਰਜ ਕੀਤੇ ਜਾਣ ਤੋਂ ਕੁਝ ਹੀ ਸਮੇਂ ਬਾਅਦ ਗ੍ਰੇਟਰ ਚੇਨਈ ਪੁਲਸ ਦੀ ਕੇਂਦਰੀ ਅਪਰਾਧ ਸ਼ਾਖਾ (ਸੀ.ਸੀ.ਬੀ.) ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ।
‎ਇਹ ਮਾਮਲਾ ਨਿੱਜੀ ਸਕੂਲਾਂ ਨੂੰ ਮਾਨਤਾ ਦੇਣ ਅਤੇ ਲੋੜੀਂਦੀਆਂ ਸਰਕਾਰੀ ਮਨਜ਼ੂਰੀਆਂ ਜਾਰੀ ਕਰਨ ਨਾਲ ਜੁੜਿਆ ਹੋਇਆ ਹੈ। ਦੋਸ਼ ਹੈ ਕਿ ਮਹੇਸ਼ ਨੇ 2021 ਤੋਂ 2026 ਤੱਕ ਸਕੂਲ ਸਿੱਖਿਆ ਮੰਤਰੀ ਰਹਿੰਦਿਆਂ 1,000 ਤੋਂ ਵੱਧ ਨਿੱਜੀ ਸਕੂਲਾਂ ਦੇ ਪ੍ਰਬੰਧਕਾਂ ਤੋਂ ‘ਪਾਰਟੀ ਫੰਡ’ ਦੇ ਨਾਂ ’ਤੇ ਪੈਸੇ ਵਸੂਲੇ। ਦੋਸ਼ਾਂ ਮੁਤਾਬਕ ਇਸ ਦੇ ਬਦਲੇ ਸਕੂਲਾਂ ਨੂੰ ਸਥਾਈ ਮਾਨਤਾ ਅਤੇ ਹੋਰ ਪ੍ਰਸ਼ਾਸਨਿਕ ਮਨਜ਼ੂਰੀਆਂ ਦਿੱਤੀਆਂ ਗਈਆਂ।
‎
‎ਸੀ. ਸੀ. ਬੀ. ਵੱਲੋਂ ਦਰਜ ਕੀਤੀ ਗਈ ਐੱਫ. ਆਈ. ਆਰ. ਵਿਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ (ਪੀ. ਸੀ. ਏ.) ਤਹਿਤ ਦੋਸ਼ ਵੀ ਸ਼ਾਮਲ ਹਨ। ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਵੀ ਕਥਿਤ ਘਪਲੇ ਨਾਲ ਜੁੜੇ ਪੈਸਿਆਂ ਦੇ ਲੈਣ-ਦੇਣ ਦੀ ਜਾਂਚ ਲਈ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀ.ਐੱਮ.ਐੱਲ.ਏ.) ਤਹਿਤ ਮਾਮਲਾ ਦਰਜ ਕੀਤਾ ਹੈ।
📲Get App